ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਮੁਹਿੰਮ ਛਿੜੀ ਹੋਈ ਹੈ। ਰਾਹੁਲ ਗਾਂਧੀ ਦੇ ਉਸ ਖੁਲਾਸੇ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਵੋਟਾਂ ਦੀ ਚੋਰੀ ਹੋ ਰਹੀ ਹੈ। ਹੁਣ ਨਵਜੋਤ ਕੌਰ ਸਿੱਧੂ ਦਾ ਦਾਅਵਾ ਆਖਿਰ ਕਿੰਨਾ ਸੱਚਾ ਹੈ ਕਹਿਣਾ ਮੁਸ਼ਕਿਲ ਹੈ ਪਰ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਚੋਣਾਂ ਦੇ ਦੌਰਾਨ ਉਹਨਾਂ ਕੋਲ ਇੱਕ ਸ਼ਖਸ ਨੇ ਆਫਰ ਕੀਤੀ ਸੀ ਕਿ ਜੇਕਰ ਉਹ 15 ਲੱਖ ਰੁ ਦੇਣ ਤਾਂ ਸਿੱਧਾ 15000 ਵੋਟ ਮਸ਼ੀਨ ਹੈਕ ਕਰਕੇ ਨਵਜੋਤ ਕੌਰ ਸਿੱਧੂ ਦੇ ਹੱਕ ਚ ਪਵਾ ਦਵੇਗਾ।।
ਕਾਂਗਰਸ ਦੇਸ਼ ਭਰ ਦੇ ਵਿੱਚ ਇਹ ਮੁਹਿਮ ਛੇੜ ਚੁੱਕੀ ਹੈ। ਜਿਸ ਦਾ ਸਲੋਗਨ ਹੈ ਵੋਟ ਚੋਰ ਗੱਦੀ ਛੋੜ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਪਿੰਡ ਪਿੰਡ ਤੱਕ ਇਹ ਪ੍ਰੋਗਰਾਮ ਨੂੰ ਕਾਂਗਰਸ ਲੈ ਕੇ ਜਾ ਰਹੀ ਹੈ। ਜਿਸ ਦੇ ਵਿੱਚ ਅੱਜ ਨਵਜੋਤ ਕੌਰ ਸਿੱਧੂ ਨੇ ਇਹ ਦਾਵਾ ਕੀਤਾ ਹੈ ਕਿ ਚੋਣਾਂ ਦੇ ਸਮੇਂ ਦੇ ਦੌਰਾਨ ਉਹਨਾਂ ਕੋਲੇ ਮੁੰਬਈ ਤੋਂ ਇੱਕ ਸ਼ਖਸ ਆਇਆ ਸੀ ।ਜਿਸਨੇ ਉਹਨਾਂ ਤੋਂ ਮੰਗ ਕੀਤੀ ਸੀ ਕਿ ਨਵਜੋਤ ਕੌਰ ਸਿੱਧੂ ਉਹਨਾਂ ਨੂੰ 15 ਲੱਖ ਰੁਪਆ ਦੇਣ ਤਾਂ 15000 ਵੋਟ ਉਹਨਾਂ ਦੇ ਹੱਕ ਚ ਭੁਗਤਾ ਦਵੇਗਾ ।ਜਿਸ ਦਾ ਫਾਰਮੈਟ ਇਹ ਹੋਵੇਗਾ ਕਿ ਜਦੋਂ ਮਸ਼ੀਨਾਂ ਖੁੱਲਣਗੀਆਂ ਤਾਂ 100 ਮੀਟਰ ਦੇ ਘੇਰੇ ਦੇ ਵਿੱਚ ਉਹ ਬੈਠ ਕੇ ਮਸ਼ੀਨਾਂ ਨੂੰ ਹੈਕ ਕਰਕੇ 15 ਹਜਾਰ ਵੋਟ ਨਵਜੋਤ ਕੌਰ ਸਿੱਧੂ ਦੇ ਹੱਕ ਚ ਪਾ ਦਵੇਗਾ ।ਹਾਲਾਂਕਿ ਉਸ ਸ਼ਖਸ ਨੇ ਇਹ ਵੀ ਕਿਹਾ ਕਿ ਨਵਜੋਤ ਕੌਰ ਸਿੱਧੂ ਉਸ ਨੂੰ ਮਸ਼ੀਨ ਦੇ 100 ਮੀਟਰ ਦੇ ਘੇਰੇ ਦੇ ਵਿੱਚ ਇੱਕ ਘਰ ਕਿਰਾਏ ਤੇ ਲੈ ਕੇ ਦੇ ਦੇਣ ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਸੀ। ਤਾਂ ਹੀ ਕਰਕੇ ਅੱਜ ਉਹ ਹਾਰ ਚੁੱਕੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਨਹੀਂ ਉਹ ਸ਼ਖਸ ਕੌਣ ਸੀ ।ਕਿਉਂਕਿ ਜਦੋਂ ਉਹਨਾਂ ਨੇ ਮਨਾ ਕਰਿਆ ਉਸਦੇ ਕੁਝ ਮਿੰਟਾਂ ਬਾਅਦ ਹੀ ਉਹ ਸ਼ਖਸ ਉਥੋਂ ਚਲਾ ਗਿਆ ਅਤੇ ਦੁਬਾਰਾ ਉਸ ਬਾਰੇ ਪਤਾ ਨਹੀਂ ਲੱਗਿਆ।
ਨਵਜੋਤ ਕੌਰ ਸਿੱਧੂ ਦਾ ਦਾਵਾ ਕਿੰਨਾ ਸੱਚਾ ਹੈ ਕਹਿਣਾ ਮੁਸ਼ਕਿਲ ਹੈ ਪਰ ਇਨਾ ਜਰੂਰ ਹੈ ਕਿ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਤਰਥੱਲੀ ਮੱਚ ਗਈ ਹੈ ਅਤੇ ਹਰ ਪਾਸੇ ਇਹ ਚਰਚਾ ਹੈ ਕਿ ਈਵੀਐਮ ਮਸ਼ੀਨ ਨੂੰ ਹੈਕ ਕੀਤਾ ਜਾ ਸਕਦਾ ਹੈ ? ਹਾਲਾਂਕਿ ਇਸ ਨੂੰ ਲੈ ਕੇ ਪਹਿਲਾਂ ਵੀ ਦਾਵੇ ਕੀਤੇ ਗਏ ਹਨ ਪਰ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਦਾਵਿਆਂ ਨੂੰ ਝੁਠਲਾਇਆ ਗਿਆ ਹੈ ਬਕਾਇਦਾ ਤੌਰ ਦੇ ਉੱਤੇ ਕਈ ਵਾਰ ਟੈਸਟ ਵੀ ਕਰਕੇ ਦਿਖਾਇਆ ਹੈ। ਹੁਣ ਇਸ ਖੁਲਾਸੇ ਤੋਂ ਬਾਅਦ ਕਿ ਚੋਣ ਕਮਿਸ਼ਨ ਦੀ ਕੋਈ ਪ੍ਰਤੀਕਿਰਿਆ ਆਵੇਗੀ ਇੰਤਜ਼ਾਰ ਕਰਨਾ ਹੋਵੇਗਾ।
