ਹੈਦਰਾਬਾਦ ਦੇ ਮਸ਼ਹੂਰ ਚਾਰ ਮੀਨਾਰ ਦੇ ਕੋਲ ਘੁੰਮਣ ਆਈ ਇੱਕ ਵਿਦੇਸ਼ੀ ਮਹਿਲਾਂ ਦੇ ਨਾਲ ਕੁਝ ਮੱਛਰੇ ਨੌਜਵਾਨਾਂ ਨੇ ਬਦਤਮੀਜੀ ਕੀਤੀ। ਜਿਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਹੁਣ ਐਕਸ਼ਨ ਕਰ ਰਹੀ ਹੈ।
ਵਾਇਰਲ ਹੋ ਰਹੇ ਵੀਡੀਓ ਦੇ ਵਿੱਚ ਸਿਰਫ 24 ਸੈਕਿੰਡ ਦੀ ਗੱਲ ਨੂੰ ਬਦਤਮੀਜੀ ਲਿਹਾਜ਼ ਦੇ ਵਿੱਚ ਬੋਲਦੇ ਹੋਏ ਇਹ ਨੌਜਵਾਨਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।ਜਿਹਦੇ ਵਿੱਚ ਸਾਫ ਦਿਖ ਰਿਹਾ ਕੀ ਨੌਜਵਾਨ ਉਸ ਵਿਦੇਸ਼ੀ ਮਹਿਲਾਂ ਨੂੰ ਪਰੇਸ਼ਾਨ ਕਰ ਰਹੇ ਹਨ। ਜਿਸ ਦੇ ਵਿੱਚ ਇੱਕ ਲੜਕਾ ਮਹਿਲਾ ਤੇ ਨਸਲੀ ਭੱਦੀ ਟਿੱਪਣੀ ਕਰਦੇ ਹੋਏ ਉਸ ਨੂੰ “white p******” ਕਹਿੰਦਾ ਹੈ ।ਵੀਡਿਓ ਦੇ ਵਿੱਚ ਦੂਜਾ ਮੁੰਡਾ ਕੋਲ ਖੜਾ ਦਿਖ ਰਿਹਾ ਹੈ, ਦੱਸਿਆ ਜਾ ਰਿਹਾ ਕਿ ਇਹ ਵੀਡੀਓ ਦੋ ਅਕਤੂਬਰ ਦਾ ਰਿਕਾਰਡ ਕੀਤਾ ਗਿਆ ਸੀ।।
ਚਾਰ ਮੀਨਾਰ ਦਾ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੂੰ ਲੈ ਕੇ ਲੋਕ ਆਪਣੀ ਆਪਣੀ ਰਾਏ ਰੱਖ ਰਹੇ ਹਨ ਤਾਂ ਇਸ ਘਟਨਾ ਦੀ ਨਿੰਦਾ ਵੀ ਕਰ ਰਹੇ ਹਨ,ਦੂਜੇ ਪਾਸੇ ਇਸ ਵੀਡੀਓ ਦੇ ਨੀਚੇ ਹੈਦਰਾਬਾਦ ਸਿਟੀ ਪੁਲਿਸ ਨੇ ਤੁਰੰਤ ਧਿਆਨ ਦਿੰਦੇ ਹੋਏ ਦੱਸਿਆ ਕਿ ਘਟਨਾ ਦੀ ਜਾਣਕਾਰੀ ਚਾਰ ਮੀਨਾਰ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਦੇ ਦਿੱਤੀ ਗਈ ਹੈ। ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਜਰੂਰੀ ਕਾਰਵਾਈ ਕੀਤੀ ਜਾਵੇਗੀ ।
