Himachali Murder in Kharar: ਖਰੜ ਖੇਤਰ ਦੀ ਇਕ ਸੋਸਾਇਟੀ ਦੇ ਵਿੱਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੇ ਮੁੰਡੇ ਰਾਤ ਨੂੰ ਪਾਰਟੀ ਕਰ ਰਹੇ ਸੀ। ਫਲੈਟ ਦੇ ਵਿੱਚ ਰਹਿਣ ਵਾਲੇ ਮੁੰਡੇ ਦਾ ਭਾਈ ਤੇ ਤਿੰਨ ਦੋਸਤਾਂ ਦੇ ਨਾਲ ਆਇਆ ਜਿਹਨਾਂ ਦੇ ਵਿੱਚ ਸ਼ੀਵਾਂਗ ਰਾਣਾ ਵੀ ਸ਼ਾਮਿਲ ਸੀ।
ਐਤਵਾਰ ਸਵੇਰੇ ਸ਼ਰਾਬ ਪਾਰਟੀ ਦੇ ਦੌਰਾਨ ਹੋਏ ਝਗੜੇ ਦੇ ਵਿੱਚ ਇੱਕ ਦੋਸਤ ਨੇ ਦੂਜੇ ਦੋਸਤ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਸ਼ੀਵਾਗ ਰਾਣਾ ਉਣਾ ਜ਼ਿਲੇ ਦੇ ਉਪ ਮੰਡਲ ਅੰਬ ਦੀ ਪੰਚਾਇਤ ਦੇ ਦਿਹਾੜਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਨ੍ਹਾਂ ਦੇ ਸਰਕਾਰੀ ਕਾਲਜ ਦੇ ਵਿੱਚ ਬੀਸੀਏ ਦੀ ਪੜ੍ਹਾਈ ਕਰ ਰਿਹਾ ਸੀ ।ਕਤਲ ਦਾ ਆਰੋਪੀ ਹਰਵਿੰਦਰ ਸਿੰਘ ਉਰਫ ਹੈਰੀ ਵੀ ਉਨ੍ਹਾਂ ਦਾ ਹੀ ਰਹਿਣ ਵਾਲਾ ਹੈ। ਜਿਹੜਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ।ਮੀਡੀਆ ਰਿਪੋਰਟ ਦੇ ਅਨੁਸਾਰ ਖਰੜ ਪੁਲਿਸ ਨੇ ਹਰਵਿੰਦਰ ਉਰਫ ਹੈਰੀ ਦੇ ਖਿਲਾਫ ਮਾਮਲਾ ਦਰਜ ਕਰਕੇ ਭਾਲ਼ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸ਼ਿਵਾਗ ਦੀ ਦੋਸਤਾਂ ਦੇ ਨਾਲ ਬਹਿਸ ਹੋਈ ਸੀ। ਜਿਹਦੇ ਚਲਦੇ ਹਰਵਿੰਦਰ ਹੈਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਹੜੀ ਕਿ ਇਕੱਠੇ ਬਹਿ ਕੇ ਸ਼ਰਾਬ ਪੀ ਰਹੇ ਸੀ ‘ਤੇ ਨਾਲ ਦੇਹੀ ਦੋਸਤਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਦੱਸਿਆ ਜਾ ਰਿਹਾ ਜਾਣਕਾਰੀ ਦਿੱਤੀ।
