ਚੰਡੀਗੜ੍ਹ: ਮੁੰਡਿਆਂ ਮੁੰਡਿਆਂ ਵਾਂਗ ਹੁਣ ਚੰਡੀਗੜ੍ਹ ਪੁਲਿਸ ਵੀ ਨਵੇਂ ਜਮਾਨੇ ਦੇ ਮੋਟਰਸਾਈਕਲ ਦੇ ਨਾਲ ਅਪਰਾਧੀਆਂ ਨੂੰ ਫੜੇਗੀ ਤਾਂ ਦੂਜੇ ਪਾਸੇ ਲੋਕਾਂ ਦੀ ਮਦਦ ਦੇ ਲਈ ਘੱਟ ਸਮੇਂ ਦੇ ਵਿੱਚ ਭੀੜ ਭਾੜ ਨੂੰ ਪਿੱਛੇ ਛੱਡਦੇ ਹੋਏ ਜਲਦ ਤੋਂ ਜਲਦ ਪਹੁੰਚਿਆ ਕਰੇਗੀ ਕਿਉਂਕਿ ਚੰਡੀਗੜ੍ਹ ਪੁਲਿਸ ਨੂੰ ਅੱਜ ਦੇ ਸਮੇਂ ਦੀ ਸਟਾਈਲਿਸ਼ ਬਾਈਕ ਹੋਂਡਾ ਫਾਊਂਡੇਸ਼ਨ ਦੇ ਵੱਲੋਂ ਦਿੱਤੀ ਗਈ ਹੈ ਜਿਸ ਨੂੰ ਖਾਸ ਤੌਰ ਤੇ ਪੁਲਿਸ ਲਈ ਤਿਆਰ ਕੀਤਾ ਗਿਆ ਹੈ।।
ਚੰਡੀਗੜ੍ਹ ਪੁਲਿਸ ਨੂੰ ਹੁਣ ਹੋਂਡਾ ਫਾਊਂਡੇਸ਼ਨ ਦੇ ਵੱਲੋਂ ਦਿੱਤੀਆਂ ਗਈਆਂ ਪੰਜਾਬ ਪੀਸੀਆਰ ਬਾਈਕ ਮਿਲ ਚੁੱਕੀਆਂ ਹਨ ਜਿਨਾਂ ਦੇ ਉੱਤੇ ਤਕਰੀਬਨ ਇਕ ਕਰੋੜ ਰੁਪਏ ਦਾ ਖਰਚਾ ਆਇਆ ਹੈ ਅਤੇ ਇਹਨਾਂ ਬਾਈਕ ਦੇ ਜਰੀਏ ਪੁਲਿਸ ਅਪਰਾਧੀਆਂ ਤੱਕ ਜਲਦ ਪਹੁੰਚਿਆ ਕਰੇਗੀ ਅਤੇ ਖਾਸ ਤੌਰ ਤੇ ਜਿਹੜੇ ਸਨੈਚਰ ਤੇਜ਼ ਤਰਾਰ ਬਾਈਕ ਦੇ ਉੱਤੇ ਭੱਜ ਜਾਂਦੇ ਸਨ ਉਹਨਾਂ ਨੂੰ ਵੀ ਫੜਨ ਦੇ ਵਿੱਚ ਕਾਮਯਾਬ ਹੋਏਗੀ ਪੰਜਾਬ ਦੇ ਰਾਜਪਾਲ ਨੇ ਅੱਜ ਇਹਨਾਂ ਬਾਈਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਹੋਂਡਾ ਫਾਊਂਡੇਸ਼ਨ ਦੇ ਵੱਲੋਂ ਸੀਐਸਆਰ ਫੰਡ ਦਾ ਇਸਤੇਮਾਲ ਕਰਦੇ ਹੋਏ ਤਕਰੀਬਨ ਇਕ ਕਰੋੜ ਦੀ ਕੀਮਤ ਦੀ ਮੋਟਰਸਾਈਕਲਾਂ ਭੇਂਟ ਕੀਤੀਆਂ ਹਨ ਜਿਨਾਂ ਦੇ ਰਸਤੇ ਜਿਆਦਾਤਰ ਕੋਸ਼ਿਸ਼ ਚੰਡੀਗੜ੍ਹ ਪੁਲਿਸ ਦੀ ਹੁਣ ਇਹ ਰਹੇਗੀ ਕਵਿਕ ਰਿਐਕਸ਼ਨ ਟਾਈਮ ਯਾਨੀ ਕਿ ਕੋਈ ਵੀ ਫੋਨ ਆਉਣ ਤੇ ਤੁਰੰਤ ਉਸ ਦੇ ਉੱਤੇ ਕਾਰਵਾਈ ਕਰਨ ਨੂੰ ਲੈ ਕੇ ਹੁਣ ਸਮਾਂ ਨਹੀਂ ਲੱਗੇਗਾ ਕਿਉਂਕਿ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਕੋਲ ਪੀਸੀਆਰ ਵੈਨ ਹੈਗੀਆਂ ਨੇ ਅਤੇ ਕੁਝ ਬਾਈਕ ਵੀ ਮੌਜੂਦ ਨੇ ਪਰ ਅੱਜ ਦੀ ਭੀੜਭੜ ਵਾਲੀ ਜ਼ਿੰਦਗੀ ਦੇ ਵਿੱਚ ਜਿੱਥੇ ਸੜਕਾਂ ਤੱਕ ਜਾਮ ਰਹਿੰਦੀਆਂ ਨੇ ਉੱਥੇ ਬਾਈਕ ਦਾ ਪਹੁੰਚਣਾ ਜਿਆਦਾ ਆਸਾਨ ਹੈ।।
ਇਹ ਬਾਈ ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਲਈ ਡਿਜ਼ਾਇਨ ਕੀਤੀਆਂ ਗਈਆਂ ਹਨ ਜਿਨਾਂ ਦੇ ਉੱਤੇ ਲਾਲ ਬੱਤੀਆਂ ਤੋਂ ਲੈ ਕੇ ਹੂਟਰ ਤੱਕ ਲੱਗਿਆ ਹੋਇਆ ਹੈ। ਅਤੇ ਕਿਸੇ ਵੀ ਜਗ੍ਹਾ ਦੇ ਉੱਤੇ ਅਨਾਉਂਸਮੈਂਟ ਕਰਨ ਲਈ ਮਾਈਕ ਵੀ ਮੌਜੂਦ ਹੈ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਬਾਈਕ ਦੇ ਆਉਣ ਦੇ ਨਾਲ ਲੋਕਾਂ ਨੂੰ ਪੁਲਿਸ ਸੁਰੱਖਿਆ ਦੇ ਵਿੱਚ ਕਿੰਨਾ ਫਾਇਦਾ ਹੁੰਦਾ ਹੈ ਅਤੇ ਪੁਲਿਸ ਆਪਣੀ ਜਿੰਮੇਦਾਰੀ ਕਿੰਨੀ ਤਨਦੇਹੀ ਅਤੇ ਸਪੀਡ ਦੇ ਨਾਲ ਨਿਭਾ ਪਾਉਂਦੀ ਹੈ।
