100 ਰੁਪਏ ਤੋਂ ਵੀ ਘੱਟ ਦਾ ਬਰਗਰ ਪਿਆ 2 ਲੱਖ ਦਾ, ਸਾਈਬਰ ਠਗੋ ਨੇ ਚਲ ਆ ਕਿਸੇ ਬਣਾਇਆ ਸ਼ਿਕਾਰ

ਮਾਮਲਾ ਕੁਰੂਕਸ਼ੇਤਰ ਦਾ ਹੈ ਜਿੱਥੇ ਆਨਲਾਈਨ ਡਿਲੀਵਰੀ ਐਪ ਤੋਂ ਮੰਗਵਾਏ ਗਏ 100 ਰੁਪਏ ਦਾ ਬਰਗਰ ਇਕ ਗ੍ਰਾਹਕ ਨੂੰ 2 ਲੱਖ ਰੁਪਏ ਦੇ ਵਿੱਚ ਪੈ ਗਿਆ ਦਰਅਸਲ ਮਾਮਲਾ ਇਹ ਹੈ ਕਿ ਖਰਾਬ ਬਰਗਰ ਦੀ ਸ਼ਿਕਾਇਤ ਕਰਨ ਨੂੰ ਲੈ ਕੇ ਰਿਟਾਇਰ ਸਰਕਾਰੀ ਕਰਮਚਾਰੀ ਨੇ ਕਰੀਬ 2 ਲੱਖ ਰੁਪਏ ਦਾ ਫਟਕਾ ਲੱਗ ਗਿਆ ਹੈ।। ਗੂਗਲ ਤੋਂ ਕਸਟਮਰ ਕੇਅਰ ਨੰਬਰ ਬਰਗਰ ਲੈ ਕੇ ਕਾਲ ਕਰਨ ਤੇ ਉਹਦੇ ਲਈ ਇਹ ਘਾਟੇ ਦਾ ਸੌਦਾ ਸਾਬਤ ਹੋਇਆ

ਸਾਈਬਰ ਠੱਗਾਂ ਨੇ ਉਹਨਾਂ ਦੇ ਤਿੰਨ ਬੈਂਕ ਖਾਤਿਆਂ ਨੂੰ ਕੁੱਲ 2 ਲੱਖ ਰੁਪਏ ਠੱਗ ਲਏ,ਪੀੜਿਤ ਦੇ ਮੁੰਡੇ ਨੇ ਸਾਈਬਰ ਹੈਲਪ ਲਾਈਨ ਤੇ ਸ਼ਿਕਾਇਤ ਦਰਜ ਕਰਵਾਈ ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ, ਕਿ ਸੈਕਟਰ ਸੱਤ ਦੇ ਨਿਵਾਸੀ ਮੋਹਨ ਨਾਗਪਾਲ ਨੇ ਦੱਸਿਆ ਹੈ ਕਿ ਉਹ ਹਰਿਆਣਾ ਸ਼ਹਿਰੀ ਵਿਕਾਸ ਪ੍ਰਤੀਕਰਮ ਤੋਂ ਰਿਟਾਇਰ ਹੈ ।ਉਹਨਾਂ ਨੇ 19 ਸਤੰਬਰ ਨੂੰ ਇੱਕ ਆਨਲਾਈਨ ਡਿਲੀਵਰੀ ਐਪ ਦੇ ਜ਼ਰੀਏ ਬਰਗਰ ਆਰਡਰ ਕੀਤਾ ਸੀ ਉਹਨਾਂ ਨੇ ਡਿਲੀਵਰੀ ਵਾਲੇ ਮੁੰਡੇ ਤੋਂ ਪੇਮੈਂਟ UPI ਦੇ ਜਰੀਏ ਕੀਤੀ ਸੀ ।ਜਦੋਂ ਉਹਨਾਂ ਨੇ ਬਰਗਰ ਖਾ ਕੇ ਦੇਖਿਆ ਤਾਂ ਉਹ ਖਰਾਬ ਨਿਕਲਿਆ ਸ਼ਿਕਾਇਤ ਕਰਨ ਵਾਲੇ ਨੇ ਉਹਨਾਂ ਨੂੰ ਇੱਕ ਟੋਲ ਫਰੀ ਨੰਬਰ ਲਬਣ ਦੀ ਕੋਸ਼ਿਸ਼ ਕੀਤੀ ।ਪਰ ਉਥੋਂ ਜਿਹੜਾ ਨੰਬਰ ਉਹਨਾਂ ਨੂੰ ਨੰਬਰ ਨਹੀਂ ਮਿਲਿਆ ਇਸ ਤੋਂ ਬਾਅਦ ਉਹਨਾਂ ਨੇ ਗੂਗਲ ਦੇ ਉੱਤੇ ਜਾ ਕੇ ਕਸਟਮਰ ਕੇਅਰ ਨੰਬਰ ਸਰਚ ਕੀਤਾ ਤਾਂ ਜਿਹੜਾ ਨੰਬਰ ਸਾਹਮਣੇ ਆਇਆ ਉਹਦੇ ਉੱਤੇ ਕਾਲ ਕੀਤੀ ਕਾਲ ਦੇ ਦੂਜੀ ਤਰਫ ਤੋਂ ਗੱਲ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਡਿਲੀਵਰੀ ਕੰਪਨੀ ਦਾ ਕਰਮਚਾਰੀ ਦੱਸਿਆ ਤੇ ਰਿਫੰਡ ਕਰਨ ਦਾ ਭਰੋਸਾ ਦਿੱਤਾ। ਉਸਤੋਂ ਬਾਅਦ ਮੋਹਨ ਨੇ ਫੋਨ ਤੇ ਕੁਝ ਨੰਬਰ ਦੱਬੇ ਅਤੇ ਬੈਲੈਂਸ ਚੈੱਕ ਕਰਨ ਨੂੰ ਕਿਹਾ। ਜਿਵੇਂ ਹੀ ਉਹਨੇ ਪਿੰਨ ਪਾਇਆ ਤਾਂ ਉਹਦੇ ਤਿੰਨੇ ਖਾਤਿਆਂ ਦੇ ਵਿੱਚੋਂ 95-95 ਹਜਾਰ ਅਤੇ 1 ਚੋਂ 19000 ਕੱਟ ਗਏ ਤਿੰਨੇ ਖਾਤੇ ਦੇ ਵਿੱਚ ਇੱਕ ਪਿੰਨ ਹੋਣ ਦੇ ਨਾਲ ਠੱਗਾਂ ਨੂੰ ਇਸ ਦਾ ਫਾਇਦਾ ਚੱਕਣ ਦੇ ਵਿੱਚ ਜਿਆਦਾ ਮਸ਼ੱਕਤ ਨਹੀਂ ਕਰਨੀ ਪਈ। ਸ਼ੱਕ ਹੋਣ ਤੇ ਮੋਹਨ ਨੇ ਤੁਰੰਤ ਮੈਂ ਨਹੀਂ ਦੱਸੀ ਮੋਬਾਇਲ ਬੰਦ ਕੀਤਾ ਅਤੇ ਆਪਦੇ ਬੇਟੇ ਦੀ ਮਦਦ ਦੇ ਨਾਲ ਸਾਈਬਰ ਹੈਲਪ ਲਾਈਨ ਤੇ ਸ਼ਿਕਾਇਤ ਦਰਜ ਕਰਾਈ ਹਾਲਾਂਕਿ ਮਾਮਲੇ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ

Spread the love

Leave a Reply

Your email address will not be published. Required fields are marked *