ਪੰਜਾਬ ਦੇ ਨੌਜਵਾਨ ਗਾਇਕ ਰਾਜਵੀਰ ਅੱਜ ਚੜ੍ਹਦੀ ਉਮਰੇ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਨੌਜਵਾਨ ਗਾਇਕ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਉਨ੍ਹਾਂ ਦੇ ਸਾਥੀਆਂ ਅਤੇ ਪੰਜਾਬ ਭਰ ਵਿੱਚ ਲਗਭਗ ਹਰ ਘਰ ਵਿੱਚ ਸੋਗ ਹੈ।
ਰਾਜਵੀਰ ਵਾਹਿਦ ਇੱਕ ਪੰਜਾਬੀ ਗਾਇਕ ਹੈ ਜਿਸ ਨੂੰ ਨੌਜਵਾਨਾਂ ਤੋਂ ਲੈਕੇ ਬਜ਼ੁਰਗ ਅਤੇ ਬੱਚੇ ਵੀ ਪਸੰਦ ਕਰਦੇ ਸਨ ਅਤੇ ਉਨ੍ਹਾਂ ਦਾ ਕੋਈ ਵੀ ਹੇਟਰ ਨਹੀਂ ਸੀ।
ਪੰਜਾਬੀ ਗਾਇਕੀ ਨੂੰ ਸਾਫ ਸੁਥਰੇ ਅਤੇ ਸੁੱਚਜੇ ਢੰਗ ਨਾਲ ਗਾਉਣਾ ਅਤੇ ਆਪਣੇ ਗੀਤਾਂ ਵਿੱਚ ਪੰਜਾਬੀ ਸਭਿਆਚਾਰ, ਪਰਿਵਾਰਿਕ ਰੀਤਾਂ ਨੂੰ ਅਹਿਮ ਰੱਖਣ ਕਾਰਨ ਪਸੰਦ ਕਿਤੇ ਜਾਂਦੇ ਰਹੇ ਨੇ। ਉਨ੍ਹਾਂ ਨੂੰ ਲੋਕ ਆਪਣੇ ਵਿਆਹ ਸਮਾਗਮਾਂ ਲਈ ਬੁਲਾਉਣਾ ਪਸੰਦ ਕਰਦੇ ਸਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਪਹੁੰਚ ਕੇ ਰਾਜਵੀਰ ਜਵੰਦਾ ਵੀ ਇਸ ਤਰ੍ਹਾਂ ਰੰਗ ਬਣਦੇ ਸਨ ਕਿ ਲੋਕ ਅੱਜ ਫਿਲਮਾਂ ਤੇ ਮਿਊਜ਼ਿਕ ਵੀਡਿਉ ਤੋਂ ਇਲਾਵਾ ਵੀ ਰਾਜਵੀਰ ਨੂੰ ਯਾਦ ਕਰ ਰਹੇ ਹਨ।
ਵਿਆਹ ਸਮਾਗਮਾਂ ਵਿਚ ਜਾ ਕੇ ਰਾਜਵੀਰ ਜਵੰਦਾ ਦਾ ਲੋਕਾਂ ਨਾਲ ਹਾਸੇ ਮਖੌਲ ਕਰਨਾ ਅਤੇ ਪਰਿਵਾਰ ਨੂੰ ਅਜਿਹਾ ਮਹਿਸੂਸ ਕਰਵਾਉਣਾ ਕਿ ਉਹ ਇਸ ਪਰਿਵਾਰ ਦਾ ਹਿੱਸਾ ਹਨ ਅਕਸਰ ਹੀ ਦੇਖਣ ਨੂੰ ਮਿਲਿਆ ਹੈ।
ਰਾਜਵੀਰ ਜਵੰਦਾ ਦੀ ਆਖਰੀ ਖ਼ਵਾਹਿਸ਼
ਵਿਆਹ ਸਮਾਗਮਾ ਦੌਰਾਨ ਹੀ ਇੱਕ ਵਾਰ ਰਾਜਵੀਰ ਜਵੰਧਾ ਨੇ ਆਪਣੇ ਮਨ ਦੀ ਖਵਾਹਿਸ਼ ਵੀ ਲੋਕਾਂ ਦੇ ਨਾਲ ਸਾਂਝੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ। ਰਾਜਵੀਰ ਜਵੰਦਾ ਨੇ ਆਪਣੀ ਖਵਾਹਿਸ਼ ਦਾ ਜ਼ਿਕਰ ਕਰਦਿਆਂ ਕਰਦਿਆਂ ਕਿਹਾ ਕਿ “ਮੈਂ ਇਨੀ ਜ਼ਿੰਦਗੀ ਜਿਉਣਾ ਚਾਹੁੰਦਾ ਹਾਂ ਕਿ ਜਿਸ ਮੁੰਡੇ ਦੇ ਵਿਆਹ ਤੇ ਅੱਜ ਮੈਂ ਗੀਤ ਗਾ ਕੇ ਜਾ ਰਿਹਾ ਹਾਂ ਤੇ ਮੇਰੀ ਖ਼ਵਾਹਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਨੌਜਵਾਨ ਦੇ ਘਰ ਜੋ ਮੁੰਡਾ ਹੋਵੇ ਉਸ ਦੇ ਵਿਆਹ ਉੱਤੇ ਵੀ ਮੈਂ ਗਾਉਣ ਆਵਾਂ”।
ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਇਹ ਖ਼ਵਾਹਿਸ਼ ਅਧੂਰੀ ਰਹਿ ਜਾਵੇਗੀ। ਉਸ ਦੀ ਜ਼ਿਦੰਗੀ ਮਹਿਜ਼ 35 ਸਾਲ ਵਿਚ ਸਿਮਟ ਜਾਵੇਗੀ। ਅਫਸੋਸ ਇਹ ਕਿ ਹੁਣ ਰਾਜਵੀਰ ਕਦੇ ਕਿਸੇ ਅਖਾੜੇ ਵਿੱਚ ਨਹੀਂ ਗਾ ਸਕੇਗਾ। ਉਸ ਦੀ ਅਵਾਜ਼ ਵਿਚ ਹੁਣ ਕੋਈ ਨਵਾਂ ਗ਼ੀਤ ਰਿਲੀਜ਼ ਨਹੀਂ ਹੋਵੇਗਾ ਤੇ ਰਾਜਵੀਰ ਜਵੰਦਾ ਲੋਕਾਂ ਦੀਆਂ ਯਾਦਾਂ ਵਿੱਚ ਹੀ ਰਹਿ ਜਾਵੇਗਾ।
