
IPS Y Puran Kumar Suicide ਚੰਡੀਗੜ੍ਹ: ਹੁਣੇ ਹੁਣੇ ਮਿਲੀ ਜਾਣਕਾਰੀ ਦੇ ਅਨੁਸਾਰ ਆਈਪੀਐਸ ਵਾਈ ਪੂਰਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਜਿਸਦੇ ਬਾਰੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ ਅਤੇ ਮੌਕੇ ਤੇ ਚੰਡੀਗੜ੍ਹ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ।। ਮੌਕੇ ਤੇ ਫਰੈਂਸਿਕ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਆਈਪੀਐਸ ਏਡੀਜੀਪੀ ਹਰਿਆਣਾ ਦੇ ਤੌਰ ਤੇ ਜਿੰਮੇਦਾਰੀ ਤੇ ਸਨ। RR 2001 ਬੈਚ ਦੇ ਆਈਪੀਐਸ ਵਾਈ ਪੂਰਨ ਕੁਮਾਰ ਨੇ ਆਖਰ ਕਿਉਂ ਇਸ ਤਰ੍ਹਾਂ ਦਾ ਖੌਫਨਾਕ ਕਦਮ ਚੁੱਕਿਆ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਪੁਲਿਸ ਲੱਭਣ ਦੇ ਵਿੱਚ ਜੁਟੀ ਹੋਈ ਹੈ।

