ਚੰਡੀਗੜ੍ਹ ਵਿਖੇ ਹਰਿਆਣਾ ਦੇ ਏਡੀਜੀਪੀ ਵੱਲੋਂ ਕੀਤੀ ਗਈ ਆਤਮਹੱਤਿਆ ਤੋਂ ਬਾਅਦ ਲਗਾਤਾਰ ਉਹਨਾਂ ਦੇ ਘਰ ਅਫਸਰਾਂ ਅਤੇ ਸਿਆਸਤਦਾਨਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਜਿਹਦੇ ਵਿੱਚ ਸੱਤਾ ਧਰ ਤੇ ਵਿਰੋਧੀ ਧਿਰ ਦੋਨੋਂ ਸ਼ਾਮਿਲ ਹਨ ਮ੍ਰਿਤਕ ਦੀ ਪੋਸਟਮਾਰਟਮ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਜਾਪ ਰਿਹਾ ਹੈ ਜਿਸ ਨੂੰ ਲੈ ਕੇ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮ੍ਰਿਤਕ ਆਈਪੀਐਸ ਦੀ ਡੈਡ ਬਾਡੀ ਸੈਕਟਰ 16 ਦੇ ਹਸਪਤਾਲ ਤੋਂ ਪੀਜੀਆਈ ਸ਼ਿਫਟ ਕੀਤੀ ਗਈ ਹੈ ਜਿਸ ਤੇ ਉਹਨਾਂ ਨੇ ਕੜਾ ਵਿਰੋਧ ਜਤਾਇਆ ਉਥੇ ਹੀ ਕਾਂਗਰਸ ਦੇ ਵੱਡੇ ਆਗੂ ਪ੍ਰਦੀਪ ਸੁਰਜੇਵਾਲਾ ਵੀ ਮ੍ਰਿਤਕ ਆਈਪੀਐਸ ਦੇ ਘਰ ਪਹੁੰਚੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਰਜੇਵਾਲਾ ਨੇ ਆਖਿਆ ਕਿ
“ਸੁਰਜੇਵਾਲਾ ਦਾ ਬਿਆਨ:
ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਜੇਕਰ ਹਰਿਆਣਾ ਵਿੱਚ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਤਾਂ ਆਮ ਆਦਮੀ ਨੂੰ ਇਨਸਾਫ਼ ਕਿਵੇਂ ਮਿਲੇਗਾ?
ਜੇਕਰ ਇੱਕ ਅਧਿਕਾਰੀ ਨੂੰ ਜਾਤੀਗਤ ਵਿਤਕਰੇ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰਨੀ ਪਵੇ, ਤਾਂ ਤੁਸੀਂ ਦੇਸ਼ ਅਤੇ ਸੂਬੇ ਦੇ ਹਾਲਾਤ ਦਾ ਅੰਦਾਜ਼ਾ ਲਗਾ ਸਕਦੇ ਹੋ।
ਇੱਕ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੂੰ ਮੰਦਰ ਵਿੱਚ ਦਰਸ਼ਨਾਂ ਦੀ ਇਜਾਜ਼ਤ ਨਹੀਂ, ਪਿਤਾ ਦੀ ਮੌਤ ‘ਤੇ ਘਰ ਜਾਣ ਦੀ ਛੁੱਟੀ ਨਹੀਂ, ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਨਹੀਂ – ਇਹ ਕਈ ਸਵਾਲ ਹਨ ਜੋ ਪੁੱਛਣੇ ਪੈਣਗੇ।
ਜੋ ਅੱਜ ਹੋਇਆ ਉਹ ਅਣਮਨੁੱਖੀ ਹੈ। ਮਿਸਿਜ਼ ਅਮਨੀਤ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਪੁੱਛੇ ਬਿਨਾਂ ਡੈੱਡ ਬੌਡੀ ਨੂੰ ਸੈਕਟਰ 16 ਤੋਂ ਪੀ.ਜੀ.ਆਈ. ਲੈ ਕੇ ਜਾਣਾ ਅਣਮਨੁੱਖੀ ਹੈ।
ਬੱਚੀਆਂ ਤੋਂ ਆਖਰੀ ਦਰਸ਼ਨਾਂ ਦਾ ਅਧਿਕਾਰ ਤੱਕ ਖੋਹ ਲਿਆ ਗਿਆ – ਸੁਰਜੇਵਾਲਾ
ਇਹ ਦਲਿਤਾਂ ਅਤੇ ਗਰੀਬਾਂ ਨਾਲ ਦੁਰਵਿਵਹਾਰ ਹੈ।”