“ਸਿੱਧੂ ਨੇ ਝਾੜਕੇ ਕੱਢ ਲਿਆ ਹੋਣਾ ਪੰਜਾਬ ਏਜੰਡਾ” ,ਸਿੱਧੂ ਤੋ ਲੈਕੇ ਕੇਂਦਰ ਤੱਕ ਨੂੰ ਸੁਣਾ ਗਏ ਸੀਐਮ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜ ਸਭਾ ਮੈਂਬਰ ਚੋਣ ਲਈ ਰਜਿੰਦਰ ਗੁਪਤਾ ਦੇ ਨਾਲ ਵਿਧਾਨ ਸਭਾ ਪਹੁੰਚੇ ਜਿੱਥੇ ਉਹਨਾਂ ਨੇ ਰਜਿੰਦਰ ਗੁਪਤਾ ਦੇ ਉੱਤੇ ਭਰੋਸਾ ਜਿਤਾਉਂਦੇ ਪੰਜਾਬ ਦੇ ਬਹੁਤ ਪੱਖੀ ਵਿਕਾਸ ਲਈ ਯੋਗਦਾਨ ਦੀ ਗੱਲ ਕੀਤੀ ਤਾਂ ਨਾਲ ਹੀ ਸਿਆਸੀ ਕਸਦੇ ਹੋਏ ਸਿੱਧੂ ਤੋਂ ਲੈ ਕੇ ਕੇਂਦਰ ਤੱਕ ਨੂੰ ਖਰੀਆਂ ਸੁਣਾ ਗਏ।

ਰਾਜਸਭਾ ਚੋਣ ਤੇ ਬੋਲੇ ਸੀਐਮ ਮਾਨ
ਭਗਵੰਤ ਮਾਨ ਨੇ ਕਿਹਾ ਕਿ ਕੋਈ ਜੈਪੁਰ ਤੋਂ ਹੈ, ਕੋਈ ਤੇਲੰਗਾਨਾ ਤੋਂ ਹੈ, ਉਹ ਬਿਨਾਂ ਕਿਸੇ ਪ੍ਰਪੋਜ਼ਲ ਦੇ ਹਨ। ਜਦਕਿ ਲੋਕ ਸਭਾ ਜਾਂ ਵਿਧਾਨ ਸਭਾ ਲਈ 10 ਲੋਕਾਂ ਦੇ ਪ੍ਰਪੋਜ਼ਲ ਦੀ ਲੋੜ ਹੁੰਦੀ ਹੈ, ਜਿਸ ਵਿੱਚ 10 ਵਿਧਾਇਕ ਚਾਹੀਦੇ ਹਨ, ਪਰ ਇਨ੍ਹਾਂ ਕੋਲ ਕੋਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹੱਕ ਹੈ, ਪਰ ਅੱਗੇ ਉਨ੍ਹਾਂ ਲਈ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਨੂੰ ਮੰਨਣਾ ਜ਼ਰੂਰੀ ਹੈ।


ਡਿਸਿਲਟਿੰਗ ਅਤੇ ਕੇਂਦਰ ਸਰਕਾਰ:
ਮੁੱਖ ਮੰਤਰੀ ਨੇ ਕਿਹਾ ਕਿ ਹਾਈਕੋਰਟ ਨੇ ਡਿਸਿਲਟਿੰਗ (ਨਦੀਆਂ ਵਿੱਚੋਂ ਗਾਰ ਕੱਢਣ) ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਪੰਜਾਬ ਨੂੰ ਮਨਜ਼ੂਰੀ ਨਹੀਂ ਦਿੰਦਾ ਆਇਆ ਹੈ, ਜਿਸ ਕਰਕੇ ਪਹਿਲਾਂ ਵੀ ਪਰੇਸ਼ਾਨੀ ਆਉਂਦੀ ਰਹੀ ਹੈ। ਜਦੋਂ ਹਾਈਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ, ਤਾਂ ਹੁਣ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨ ਤੋਂ ਲੈ ਕੇ ਉੱਤਰਾਖੰਡ ਤੱਕ ਹੜ੍ਹ ਪ੍ਰਭਾਵਿਤ ਖੇਤਰ ਰਹੇ ਹਨ ਤਾਂ ਕਿ ਉਹ ਵੀ ਭਗਵੰਤ ਮਾਨ ਕਰਕੇ ਹੜ ਆਏ ਹਨ ਇਹ ਸਵਾਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਜੋ ਵੀ ਦੱਸਿਆ ਅੱਗੇ ਜੀ ਇਹ ਲੋਕਾਂ ਦੀਆਂ ਗੱਲਾਂ ਦੇ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਵਿਰੋਧੀ ਧਿਰਾਂ ਸਿਰਫ ਇਲਜ਼ਾਮ ਲਾਉਣਾ ਜਾਣ ਦੀ ਹਨ।


ਤਰਨਤਾਰਨ ਉਪ ਚੋਣਾਂ:
ਤਰਨ ਤਾਰਨ ਚੋਣ ਵਿੱਚ ਵੀ ਸੰਧੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ, ਜਿਸ ਵਿੱਚ ਆਮ ਆਦਮੀ ਪਾਰਟੀ ਆਪਣਾ ਪ੍ਰਚਾਰ ਕਰੇਗੀ ਅਤੇ ਇਸ ਲੋਕਤੰਤਰ (Democracy) ਵਿੱਚ ਲੋਕ ਫੈਸਲਾ ਕਰਨਗੇ।


CJI ਦੇ ਮਾਮਲੇ ‘ਤੇ:
ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਕਿਸ ਤਰ੍ਹਾਂ CJI (ਭਾਰਤ ਦੇ ਚੀਫ਼ ਜਸਟਿਸ) ਦਾ ਜੁੱਤਾ ਸੁੱਟ ਕੇ ਅਪਮਾਨ ਕੀਤਾ ਗਿਆ। ਫਿਰ ਸੋਸ਼ਲ ਮੀਡੀਆ ‘ਤੇ ਧਮਕੀਆਂ ਦਿੱਤੀਆਂ ਗਈਆਂ, ਜਿਸ ‘ਤੇ ਕਾਰਵਾਈ ਵੀ ਹੋਈ ਹੈ। ਇਹ ਸਮਾਜਿਕ ਭਾਈਚਾਰੇ ਲਈ ਚੰਗਾ ਨਹੀਂ ਹੈ।


ਵਰਿੰਦਰ ਘੁਮਣ ਦੀ ਮੌਤ ‘ਤੇ:
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਕੱਲ੍ਹ ਰਾਜਵੀਰ ਜਵੰਦਾ ਦੇ ਸੰਸਕਾਰ ‘ਤੇ ਗਏ ਸੀ ਅਤੇ ਜਿਸ ਤਰ੍ਹਾਂ ਦੁਖਦਾਈ ਘਟਨਾ ਹੋਈ, ਅਤੇ ਫਿਰ ਰਾਤ ਨੂੰ ਇਹ ਖ਼ਬਰ ਸੁਣੀ ਕਿ ਬਾਡੀ ਬਿਲਡਰ ਵਰਿੰਦਰ ਘੁਮਣ ਦੀ ਇਸ ਤਰ੍ਹਾਂ ਮੌਤ ਹੋ ਗਈ। ਇਸ ਸਮੇਂ ਵਿੱਚ ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ।


ਖਾਣ-ਪੀਣ ਦੀ ਸਮੱਸਿਆ:
ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ, ਉਸ ਵਿੱਚ ਦੇਖੀਏ ਤਾਂ ਅੱਜ ਪਤਾ ਨਹੀਂ ਚੱਲਦਾ ਕਿ ਕੀ ਖਾ ਰਹੇ ਹਾਂ। ਜਿਵੇਂ ਪਿੰਡਾਂ ਵਿੱਚ ਪਹਿਲਾਂ ਪੁਰਾਣੇ ਖਾਣ-ਪੀਣ ਸਨ, ਪਰ ਅੱਜ ਹਾਲਾਤ ਬਹੁਤ ਖਰਾਬ ਹਨ। “ਦੁੱਧ ਤੋਂ ਲੈ ਕੇ ਖੂਨ ਤੱਕ, ਦਵਾਈ ਤੱਕ ਜ਼ਹਿਰ ਬਣ ਚੁੱਕੀ ਹੈ।”


ਨਵਜੋਤ ਸਿੱਧੂ ਬਾਰੇ:
ਨਵਜੋਤ ਸਿੱਧੂ ਕਿੰਨੀ ਵਾਰ ਰਾਜਨੀਤੀ ਵਿੱਚ ਆਏ ਅਤੇ ਕਿੰਨੀ ਵਾਰ ਗਏ, ਉਹ ਇਹ ਫੈਸਲਾ ਆਪ ਕਰਨ ਕਿਉਂਕਿ ਹੁਣ ਪੰਜਾਬ ਦਾ ਏਜੰਡਾ ਫਿਰ ਕੱਢ ਲਿਆ ਹੈ।


ਤਿਉਹਾਰਾਂ ਦੇ ਸੀਜ਼ਨ ਵਿੱਚ ਸੁਰੱਖਿਆ:
ਸੁਰੱਖਿਆ ਨੂੰ ਲੈ ਕੇ ਤਿਉਹਾਰਾਂ ਦੇ ਸੀਜ਼ਨ ਵਿੱਚ ਪੁਖਤਾ ਸੁਰੱਖਿਆ ਰੱਖੀ ਜਾਵੇਗੀ ਤਾਂ ਜੋ ਸ਼ਰਾਰਤੀ ਲੋਕ ਫਾਇਦਾ ਨਾ ਉਠਾ ਸਕਣ। ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, “ਸੇਫ ਦੀਵਾਲੀ ਮਨਾਓ, ਅਜਿਹਾ ਬਾਰੂਦ ਨਾ ਜਲਾਓ ਜਿਸ ਨਾਲ ਸਰੀਰ ਅਤੇ ਕੁਦਰਤ ਨੂੰ ਨੁਕਸਾਨ ਹੋਵੇ।”


ਹੜ੍ਹ ਰਾਹਤ ਅਤੇ ਕੇਂਦਰ ਸਰਕਾਰ:
ਸੀ.ਐਮ. ਮਾਨ ਨੇ ਹੜ੍ਹ ਬਾਰੇ ਕਿਹਾ ਕਿ ਬਾਕੀ ਥਾਵਾਂ ‘ਤੇ ਹੜ੍ਹ ਆਉਣ ਲਈ ਕੌਣ ਜ਼ਿੰਮੇਵਾਰ ਹੋਵੇਗਾ। ਅਸੀਂ ਹੜ੍ਹ ਪੀੜਤਾਂ ਦੀ ਮਦਦ ਵਿੱਚ ਲੱਗੇ ਹੋਏ ਹਾਂ। ਇਹ ਤਾਂ ਬੋਲਦੇ ਰਹਿੰਦੇ ਹਨ।


ਕੇਂਦਰ ਨੂੰ ਸਜ਼ਾ ਦੇਣ ਦਾ ਇਲਜ਼ਾਮ:
ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਨੂੰ ਸਾਰੀ ਡਿਟੇਲ ਭੇਜ ਚੁੱਕੇ ਹਾਂ, ਉਹ ਪੰਜਾਬ ਨੂੰ ਸਜ਼ਾ ਦੇ ਰਹੇ ਹਨ ਅਤੇ ਨਫ਼ਰਤ ਕਰਦੇ ਹਨ। ਇਸ ਵਿੱਚ ਦੇਖੀਏ ਤਾਂ ਸਰਕਾਰ ਵੱਲੋਂ ਪੁਨਰਵਾਸ (Rehabilitation) ਲਈ ਕੰਮ ਕੀਤਾ ਜਾਵੇਗਾ।

Spread the love

Leave a Reply

Your email address will not be published. Required fields are marked *