ਚੰਡੀਗੜ੍ਹ: ਹਰਿਆਣਾ ਦੇ ਸੀਨੀਅਰ ਆਈਪੀਐਸ ਵਾਈ ਪੂਰਨ ਕੁਮਾਰ ਦੇ ਆਤਮਹੱਤਿਆ ਮਾਮਲੇ ਦੇ ਵਿੱਚ ਜਿੱਥੇ ਐਫ ਆਈਆਰ ਦਰਜ ਕਰਨ ਤੋਂ ਬਾਅਦ ਵੀ ਪਰਿਵਾਰ ਦੇ ਵੱਲੋਂ ਸੰਤੁਸ਼ਟੀ ਜਤਾਈ ਗਈ ਤਾਂ ਅੱਜ ਆਈਐਸ ਅਤੇ ਆਈਪੀਐਸ ਅਫਸਰਾਂ ਦੇ ਵੱਲੋਂ ਦਲਿਤ ਸਮਾਜ ਦੇ ਲੋਕਾਂ ਦੇ ਨਾਲ ਡੀਜੀਪੀ ਚੰਡੀਗੜ ਦੇ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ 6 ਪੁਲਿਸ ਅਧਿਕਾਰੀਆਂ ਦੀ ਐਸਆਈਟੀ ਨੂੰ ਦੇ ਦਿੱਤੀ ਗਈ ਹੈ।
ਹਰਿਆਣਾ ਦੇ ਆਈ ਜੀ ਵਾਈ ਪੂਰਨ ਕੁਮਾਰ ਦੇ ਆਤਮ ਹੱਤਿਆ ਮਾਮਲੇ ਦੇ ਵਿੱਚ ਹੁਣ ਚੰਡੀਗੜ੍ਹ ਪੁਲਿਸ ਦੇ 6 ਮੈਂਬਰੀ ਐਸਆਈਟੀ ਕਮੇਟੀ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ। ਕਿਉਂਕਿ ਪਰਿਵਾਰ ਦੇ ਵੱਲੋਂ ਕੱਲ ਦੇਰ ਰਾਤ ਦਰਜ ਕੀਤੀ ਗਈ ਐਫਆਈਆਰ ਦੇ ਉੱਤੇ ਵੀ ਬੇਭਰੋਸਗੀ ਜਤਾਈ ਗਈ ਸੀ ਹਾਲਾਂਕਿ ਕੱਲ ਦਿਨ ਦੇ ਵਿੱਚ ਇੱਕ ਘੰਟਾ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਵੀ ਮ੍ਰਿਤਕ ਦੀ ਪਤਨੀ ਸੀਨੀਅਰ ਆਈ.ਏ.ਐਸ ਅਵਨੀਤ ਪੀ ਕੁਮਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਇਹ ਐਫਆਈਆਰ ਦਰਜ ਕੀਤੀ ਗਈ ਪਰ ਉਸ ਤੇ ਵੀ ਬੇਭਰੋਸਗੀ ਜਿਵੇਂ ਜਤਾਈ ਗਈ ਤਾਂ ਅੱਜ ਦਲਿਤ ਸਮਾਜ ਦੇ ਲੋਕਾਂ ਅਤੇ ਆਈਪੀਐਸ ਤੇ ਆਈਐਸ ਅਫਸਰਾਂ ਦੇ ਵੱਲੋਂ ਚੰਡੀਗੜ੍ਹ ਦੇ ਡੀਜੀਪੀ ਦੇ ਨਾਲ ਮੁਲਾਕਾਤ ਕੀਤੀ ਗਈ ਹਾਲਾਂਕਿ ਸਭ ਦੇ ਵਿੱਚ ਆਤਮਹੱਤਿਆ ਕਰ ਚੁੱਕੇ ਆਈ ਜੀ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋ ਪਾਇਆ ਹੈ।
