ਦਿਵਾਲੀ ਦੀ ਚੜਦੀ ਸਵੇਰ ਚੰਡੀਗੜ੍ਹ ਤੋਂ ਖੌਫਨਾਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਕਤਲ ਚਾਕੂ ਨਾਲ ਗਲਾ ਵੱਢ ਕੇ ਕਰ ਦਿੱਤਾ ਅਤੇ ਉਸ ਤੋਂ ਬਾਅਦ ਆਪਣੀ ਮਹਿੰਗੀ ਗੱਡੀ ਚ ਬੈਠ ਕੇ ਫਰਾਰ ਹੋ ਜਾਂਦਾ ਹੈ ਹੈ। ਜਿਸ ਤੋਂ ਬਾਅਦ ਆਂਡ ਗੁਆਂਡ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਉਸ ਸਮੇਂ ਤੱਕ ਮਾਂ ਦੀ ਮੌਤ ਹੋ ਚੁੱਕੀ ਸੀ।

ਚੰਡੀਗੜ੍ਹ ਦੇ ਸੈਕਟਰ 40 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਵਾਲੇ ਰਵੀ ਨਾਮ ਦੇ ਮੁੰਡੇ ਨੇ ਆਪਣੀ ਮਾਂ ਸੁਸ਼ੀਲਾ ਨੇਗੀ ਦਾ ਤੜਕ ਸਵੇਰ ਕਤਲ ਕਰ ਦਿੱਤਾ ਹਾਲਾਂਕਿ ਮੌਕੇ ਦੇ ਉੱਤੇ ਜਦੋਂ ਤੱਕ ਆਣ ਗੁਆਂਡ ਸਾਹਮਣੇ ਆਇਆ ਤਾਂ ਉਸ ਸਮੇਂ ਤੱਕ ਮ੍ਰਿਤਕਾ ਸੁਸ਼ੀਲਾ ਨੇ ਅੱਗੇ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਫਰੈਂਸਿਕ ਟੀਮ ਦੇ ਨਾਲ ਮੌਕੇ ਤੇ ਪਹੁੰਚ ਚੁੱਕੀਆਂ ਸੀ।

ਮੌਕੇ ਤੇ ਗੱਲਬਾਤ ਕਰਦੇ ਹੋਏ ਗੁਆਂਢੀਆਂ ਨੇ ਦੱਸਿਆ ਕਿ ਰਵੀ ਦੀ ਮਾਨਸਿਕ ਸਥਿਤੀ ਕਾਫੀ ਸਮੇਂ ਤੋਂ ਠੀਕ ਨਹੀਂ ਹੈ ਅਤੇ ਕਈ ਵਾਰ ਉਹਨੂੰ ਮੈਂਟਲ ਕਲੀਨਿਕਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ ਅਤੇ ਹੁਣ ਵੀ ਤਕਰੀਬਨ 15 ਦਿਨ ਪਹਿਲਾਂ ਉਹ ਵਾਪਸ ਆਇਆ ਹੈ ਜਿਸ ਤੋਂ ਬਾਅਦ ਅੱਜ ਦੀ ਘਟਨਾ ਨੂੰ ਅੰਜਾਮ ਦੇ ਕੇ ਭੱਜ ਗਿਆ ਮੌਕੇ ਤੇ ਮੌਜੂਦ ਇੱਕ ਗੁਆਂਡੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਇੱਕ ਮਹਿੰਗੀ ਗੱਡੀ ਖਰੀਦ ਕੇ ਲੈ ਕੇ ਆਇਆ ਸੀ ਅਤੇ ਅੱਜ ਸਵੇਰ ਜਦੋਂ ਉੱਚੀ ਉੱਚੀ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਨਾਲ ਤੇ ਫਲੈਟ ਤੇ ਲੋਕ ਦਰਵਾਜ਼ਾ ਖੜਕਾਉਣ ਲੱਗੇ ਅਤੇ ਦੂਜੇ ਰਸਤੇ ਜਦੋਂ ਦਰਵਾਜ਼ਾ ਨਾ ਖੋਲਣ ਦੇ ਘਰ ਦੇ ਵਿੱਚ ਦਾਖਲ ਹੋਣ ਲੱਗੇ ਤਾਂ ਰਵੀ ਮੌਕੇ ਤੋਂ ਭੱਜ ਗਿਆ ਪਰ ਜਿਹੜੀ ਮੌਕੇ ਤੇ ਹਾਲਤ ਸੀ ਉਹ ਦੇਖਣ ਯੋਗ ਨਹੀਂ ਸੀ ਹਰ ਪਾਸੇ ਖੂਨ ਪਿਆ ਹੋਇਆ ਸੀ ਅਤੇ ਇਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਰਵੀ ਦੀ ਭਾਗ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦ ਹੈ ਕਿ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ
