ਸੀਬੀਆਈ ਦੇ ਵੱਲੋਂ ਫੜੇ ਗਏ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ ਜਿਹਦੇ ਵਿੱਚ ਸੀਬੀਆਈ ਦੇ ਵੱਲੋਂ ਲਗਾਤਾਰ ਜਾਰੀ ਹੈ ਅਤੇ ਹਰਚਰਨ ਸਿੰਘ ਭੁੱਲਰ ਜੂਡੀਸ਼ਅਲੀ ਕਸਟਡੀ ਦੇ ਵਿੱਚ ਚੱਲ ਰਹੇ ਹਨ। ਕੱਲ 23 ਅਕਤੂਬਰ ਉਹਨਾਂ ਦੇ ਘਰ ਇੱਕ ਵਾਰੀ ਫਿਰ ਤੋਂ ਸੀਬੀਆਈ ਦੀ ਟੀਮ ਪਹੁੰਚੀ ਸੀ ਜਿਸ ਦੇ ਵੱਲੋਂ ਜਗਹਾ ਦੀ ਪੈਮਾਇਸ਼ ਕੀਤੀ ਗਈ ਅਤੇ ਇੱਕ-ਇੱਕ ਚੀਜ਼ ਦਾ ਹਿਸਾਬ ਕਿਤਾਬ ਤਿਆਰ ਕੀਤਾ ਗਿਆ ਜਿਹੜਾ ਕਿ ਦੁਪਹਿਰ ਤੋਂ ਲੈ ਕੇ ਰਾਤ ਤੱਕ ਜਾਂਚ ਪੜਤਾਲ ਚਲਦੀ ਰਹੀ ।ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਦੂਸਰੇ ਦਿਨ ਸੀਬੀਆਈ ਦੀ ਟੀਮ ਭੁੱਲਰ ਨਾਲ ਜੁੜਦਾ ਦੱਸਿਆ ਜਾ ਰਿਹਾ ਮਾਛੀਵਾੜਾ ਫਾਰਮ ਹਾਊਸ ‘ਤੇ ਅੱਜ ਜਾਂਚ ਪੜਤਾਲ ਚੱਲ ਰਹੀ ਹੈ। ਏਜੰਸੀਆਂ ਦੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕੀ ਇਸ ਰੇਟ ਦੇ ਵਿੱਚ ਵੀ ਕੱਲ ਦੀ ਤਰ੍ਹਾਂ ਪੈਮਾਇਸ਼ ਕਰਕੇ ਪੂਰਾ ਬਿਓਰਾ ਸੀਬੀਆਈ ਤਿਆਰ ਕਰਦੀ ਦਿੱਖ ਸਕਦੀ ਹੈ।
ਸੀਬੀਆਈ ਵੱਲੋਂ ਫੜੇ ਡੀਆਈਜੀ ਦੇ ਘਰ ਤੋਂ ਬਾਅਦ ਫਾਰਮ ਹਾਊਸ ਤੇ ਰੇਡ ਦੀ ਖਬਰ!