ਸ਼ਨੀਵਾਰ ਸਵੇਰ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ ਜਿੱਥੇ ਬੇਹਦ ਨਾਜ਼ੁਕ ਹਾਲਤ ਦੇ ਵਿੱਚ ਉਹਨਾਂ ਦਾ ਇਲਾਜ ਡਾਕਟਰਾਂ ਦੀ ਟੀਮ ਸ਼ੁਰੂ ਕਰਦੀ ਹੈ। ਅੱਜ ਦਿਨ ਐਤਵਾਰ 28 ਸਤੰਬਰ ਦੀ ਸ਼ਾਮ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਦੇ ਅਨੁਸਾਰ ਅਜੇ ਵੀ ਰਾਜਵੀਰ ਜਵੰਦਾ ਦੀ ਹਾਲਤ ਨਾਜਕ ਬਣੀ ਹੋਈ ਹੈ ਅਤੇ ਅਜੇ ਵੀ ਉਹਨਾਂ ਨੂੰ ਵੈਂਟੀਲੇਟਰ ਲੱਗਿਆ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ ਅਤੇ ਜਵੰਦਾ ਦੇ ਹਾਲ ਜਾਣਣ ਲਈ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਜਿੱਥੇ ਸ਼ਨੀਵਾਰ ਰਾਤ ਉਹਨਾਂ ਨੂੰ ਚਾਰ ਲਾਈਫ ਸਪੋਰਟ ਸਿਸਟਮ ਤੇ ਨਿਰਭਰ ਰਹਿਣਾ ਪੈ ਰਿਹਾ ਸੀ ਤਾਂ ਅੱਜ ਸਵੇਰ ਦੇ ਸਮੇਂ ਇੱਕ ਲਾਈਫ ਸਪੋਰਟ ਤੇ ਹੀ ਉਹਨਾਂ ਨੂੰ ਰੱਖਿਆ ਗਿਆ ਹੈ ਜਿਹੜੇ ਕਿ ਇੱਕ ਚੰਗੇ ਸੰਕੇਤ ਹਨ ਹਾਲਾਂਕਿ ਅਜੇ ਵੀ ਉਹਨਾਂ ਨੂੰ ਲੋਕਾਂ ਦੀ ਅਰਦਾਸਾਂ ਦੀ ਲੋੜ ਹੈ ਕਿਉਂਕਿ ਹਾਲਤ ਨਾਜ਼ੁਕ ਬਣੀ ਹੋਈ ਹੈ।
