ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਨੂੰ ਲੈ ਕੇ ਜਿੱਥੇ ਕਈ ਦਿਨ ਤੱਕ ਰੇੜਕਾ ਬਣੇ ਰਿਹਾ ਤਾਂ ਕੇਂਦਰ ਏਜੰਸੀਆਂ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸ਼ੁਰੂ ਚ ਇਸ ਲਈ ਮਨਾਹੀ ਕਰ ਦਿੱਤੀ ਸੀ ।ਪਰ ਹੁਣ ਸਿੱਖਾਂ ਦੀ ਵਾਰ-ਵਾਰ ਮੰਗ ਤੋਂ ਬਾਅਦ ਕੇਂਦਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਦੇ ਚਲਦੇ 3 ਨਵੰਬਰ ਨੂੰ ਜੱਥਾ ਪਾਕਿਸਤਾਨ ਲਈ ਰਵਾਨਾ ਹੋਵੇਗਾ।
ਸਿੱਖ ਜੱਥੇ ਦੇ ਵਿੱਚ 3 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲ ਗਈ ਹੈ। ਜਿਸ ਦੇ ਵਿੱਚ ਪੰਜਾਬ ਦੇ 1800 ਸਿੱਖ ਸ਼ਰਧਾਲੂ ਸ਼ਾਮਿਲ ਹਨ ਅਤੇ ਦਿੱਲੀ ਦੇ 555 ਸਿੱਖ ਸ਼ਰਧਾਲੂ ਸ਼ਾਮਿਲ ਹਨ ,ਉਥੇ ਹੀ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 200 ਸਿੱਖਾਂ ਨੂੰ ਪ੍ਰਵਾਨਗੀ ਮਿਲੀ ਹੈ। 5 ਨਵੰਬਰ ਨੂੰ ਪਾਕਿਸਤਾਨ ਵਿਖੇ ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਜਾਏਗਾ ਜਿਸ ਦੇ ਲਈ ਤਿੰਨ ਨਵੰਬਰ ਨੂੰ ਪਾਕਿਸਤਾਨ ਜਾਣ ਲਈ ਜੱਥਾ ਰਵਾਨਾ ਹੋਵੇਗਾ ਜਿੱਥੇ ਕਿ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ 12 ਨਵੰਬਰ ਨੂੰ ਸਿੱਖ ਜੱਥੇ ਦੀ ਵਾਪਸੀ ਹੋਵੇਗੀ।
