
ਉੱਤਰ ਕੋਰੀਆ ਦੇ ਸਭ ਤੋਂ ਵੱਡੇ ਲੀਡਰ ਅਤੇ ਡਿਕਟੇਟਰ ਕਿਮ ਜੋਂਗ ਦੀ ਹੁਣ ਔਰਤਾਂ ਦੀ ਛਾਤੀ ਤੇ ਵੀ ਨਜ਼ਰ ਰਹੇਗੀ ਅਤੇ ਜੇਕਰ ਬਰੈਸਟ ਇਮਪਲਾਂਟ ਹੋਈ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਹੋਏਗੀ ਜਿਸ ਦੇ ਲਈ ਲੀਡਰਾਂ ਨੂੰ ਨਜ਼ਰ ਰੱਖਣ ਲਈ ਕਹਿ ਦਿੱਤਾ ਗਿਆ ਹੈ।
ਹਾਲ ਹੀ ਦੇ ਵਿੱਚ ਉੱਤਰ ਕੋਰੀਆ ਦੇ ਕਿਮ ਜੋਂਗ ਨੇ ਮਹਿਲਾਵਾਂ ਦੀ ਬਰੈਸਟ ਇਮਪਲਾਂਟ ਕਰਾਣੇ ਨੂੰ ਲੈ ਕੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਕਿਉਂਕਿ ਕਿਮ ਜੋਂਗ ਦੀ ਸਰਕਾਰ ਨੇ ਕਾਸਮੈਟਿਕ ਸਰਜਰੀ ਨੂੰ ਐਂਟੀ ਸੋਸ਼ਲਿਸਟ ਅਤੇ ਕੈਪੀਟਲਿਸਟ ਦੱਸਦੇ ਹੋਏ ਅਵੈਦ ਘੋਸ਼ਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀ ਨੂੰ ਸਖਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ ।ਇਸ ਦੇ ਲਈ ਲੋਕਲ ਨੇਤਾਵਾਂ ਨੂੰ ਮਹਿਲਾਵਾਂ ਦੇ ਉੱਤੇ ਨਿਗਰਾਨੀ ਕਰਨ ਦਾ ਜ਼ਿੰਮਾ ਦਿੱਤਾ ਗਿਆ ਹੈ ।ਜੇਕਰ ਕਿਸੀ ਮਹਿਲਾ ਦੇ ਸਰੀਰ ਦੇ ਵਿੱਚ ਕੋਈ ਬਦਲਾਵ ਦਿਖਦਾ ਹੈ ਨੇਤਾਵਾਂ ਨੂੰ ਪੁਲਿਸ ਦੇ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਪਿਛਲੇ ਦਿਨੀ ਸਾਰੇਈਵਾਨ ਦੇ ਕਲਚਰਲ ਹਾਲ ਦੇ ਵਿੱਚ ਇੱਕ ਡਾਕਟਰ ਅਤੇ ਦੋ ਮਹਿਲਾਵਾਂ ਦੇ ਉੱਤੇ ਨਜਾਇਜ਼ ਬਰੈਸਟ ਸਰਜਰੀ ਕਰਾਉਣ ਦੇ ਲਈ ਪਬਲਿਕਲੀ ਕੇਸ ਚਲਾਇਆ ਗਿਆ ਸੀ।
