ਪਿਓ ਨੂੰ ਵੱਜੀ ਗੋਲੀ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਨੀਆ ਨੇ ਲਿਖਿਆ “ਦਿਨ ਸਟੂਡੀਓ ਚ ਲੰਘਿਆ ਤਾਂ ਰਾਤ ICU ਵਿੱਚ”

ਪੰਜਾਬੀ ਫਿਲਮਾਂ ਅਦਾਕਾਰਾ ਤਾਨੀਆ ਕੰਬੋਜ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਪਿਤਾ ਡਾਕਟਰ ਅਨਿਲ ਜੀਤ ਸਿੰਘ ਤੇ ਹੋਏ ਹਮਲੇ ਦਾ ਦਰਦ ਬਿਆਨ ਕਰਦੇ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਦੇ ਵਿੱਚ ਲਿਖਿਆ ਹੈ ਕਿ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਕਿਉਂਕਿ ਸਵੇਰ ਜਿੱਥੇ ਫਿਲਮੀ ਸਟੂਡੀਓ ਦੇ ਵਿੱਚ ਨਿਕਲੀ ਤਾਂ ਰਾਤ ਆਈਸੀਯੂ ਚ ਗੁਜਾਰਨੀ ਪਈ ਹੈ ,ਇਹਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਤਿਉਹਾਰਾਂ ਦੀਆਂ ਵਧਾਈਆਂ ਵੀ ਦਿੱਤੀਆਂ।

ਤੁਹਾਨੂੰ ਦੱਸ ਦਈਏ ਕਿ ਡਾਕਟਰ ਕੰਬੋਜ ਦੇ ਇਸ ਸਾਲ ਚਾਰ ਜੁਲਾਈ ਨੂੰ ਮੋਗਾ ਜਿਲੇ ਦੇ ਪਿੰਡ “ਕੋਟ ਈਸੇ ਖਾਂ”  ਵਿੱਚ ਮੌਜੂਦ ਉਹਨਾਂ ਦੇ ਕਲੀਨਿਕ ‘ਚ ਦੋ ਬਦਮਾਸ਼ਾਂ ਨੇ ਗੋਲੀ ਮਾਰੀ ਸੀ ।ਗੋਲੀਆਂ ਡਾਕਟਰ ਕੰਬੋਜ ਦੇ ਸੀਨੇ ਅਤੇ ਬਾਂਹ ਦੇ ਵਿੱਚ ਲੱਗੀ। ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਪੁਲਿਸ ਹੁਣ ਵੀ ਅਪਰਾਧ ਕਰਨ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਦੇ ਮੁਤਾਬਿਕ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਮੋਟਰਸਾਈਕਲ ਤੇ ਫਰਾਰ ਹੋ ਗਏ ਸੀ। ਜਿਹਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਮਲਾਵਰ ਘਟਨਾ ਤੋਂ ਪਹਿਲਾਂ ਕਲੀਨਿਕ ਦੇ ਕੋਲੋਂ ਘੁੰਮਦੇ ਹੋਏ ਦੇਖੇ ਗਏ ਸੀ।

ਤਾਨੀਆ ਨੇ ਇੱਕ ਭਾਵਕ ਪੋਸਟ ਸਾਂਝੀ ਕੀਤੀ ਹੈ ਜਿਹਦੇ ਵਿੱਚ ਲਿਖਿਆ ਕਿ ਜ਼ਿੰਦਗੀ ਉਥੇ ਲੈ ਆਈ ਹੈ ਜਿੱਥੇ ਕਦੇ ਸੋਚਿਆ ਵੀ ਨਹੀਂ ਸੀ ਉਹ ਲਿਖਦੇ ਹਨ ਕਿ ਮੇਰੇ ਪਿਛਲੇ ਤਿੰਨ ਮਹੀਨੇ ਕੁਝ ਇਸ ਤਰ੍ਹਾਂ ਗੁਜਰੇ ,ਚਾਰ ਜੁਲਾਈ ਤੋਂ ਅੱਜ ਤੱਕ ਜਿੰਦਗੀ ਦੇ ਵਿੱਚ ਕਈ ਅਜਿਹੇ ਮੋੜਾਂ ਤੋਂ ਗੁਜਰਨਾ ਪਿਆ ਜਿਸ ਨੂੰ ਲੈ ਕੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਜਿਵੇਂ ਕਿ ਆਈ ਸੀ ਯੂ ,ਆਪਰੇਸ਼ਨ ਥਿਟਰ, ਵੇਟਿੰਗ ਰੂਮ,ਉਹ ਲਿਖਦੇ ਨੇ ਕਿ ਹਰ ਦਿਨ ਮੇਰੇ ਵਿਸ਼ਵਾਸ ਸ਼ਕਤੀ ਤੇ ਆਤਮ ਸਮਰਪਣ ਦਾ ਟੈਸਟ ਹੋਇਆ ਕਈ ਦਿਨ ਅਜਿਹੀ ਕੁਝ ਰਹੇ ਜਦੋਂ ਮੇਰੀ ਸਵੇਰ ਸਟੂਡੀਓ ਦੀਆਂ ਲਾਈਟਾਂ ਦੇ ਵਿੱਚ ਹੋਈ ਤਾਂ ਕੈਮਰੇ ਦੇ ਸਾਹਮਣੇ ਮੁਸਕਰਾਉਂਦੇ ਹੋਏ ਸ਼ੂਟ ਕਰਨਾ ਪਿਆ। ਜਦੋਂ ਕਿ ਰਾਤ ਹੁੰਦੇ ਹੀ ਮੈਨੂੰ ICU ਦੇ ਵਿੱਚ ਆਪਦੇ ਪਿਤਾ ਦੇ ਬੈਡ ਦੇ ਕੋਲ ਹੰਜੂ ਲੁਕਾਉਂਦੇ ਨਾਟਕ ਕਰਨਾ ਪੈਂਦਾ ਸੀ ।ਇਹਨਾਂ ਸਭ ਦੇ ਵਿੱਚ ਮੇਰੀ ਜ਼ਿੰਦਗੀ ਬਦਲ ਗਈ ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਮੇਰੀ ਜ਼ਿੰਦਗੀ ਵੈਨਿਟੀ ਤੋਂ ਲੈ ਕੇ ਵੇਂਟਿਲੇਟਰ ਤੱਕ ਕਿਵੇਂ ਬਦਲੀ ਹੈ ।ਮੈਨੇ ਸਕ੍ਰਿਪਟ ਲਿਪਸਟਿਕ ਸ਼ੇਡ ਜਾਂ ਕੈਮਰੇ ਦੇ ਬਾਰੇ ਗੱਲ ਕਰਨਾ ਬੰਦ ਕਰ ਦਿੱਤਾ।

ਐਕਟਰਸ ਲਿਖਦੀ ਹੈ ਕਿ ਇਹਨਾਂ ਸਭ ਦੇ ਬਾਅਦ ਵੀ ਜ਼ਿੰਦਗੀ ਨੂੰ ਕਿਸੇ ਚੀਜ਼ ਤੋਂ ਜਿਆਦਾ ਮਹੱਤਵ ਦਿਨੀ ਆ ਅਤੇ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਜਿਸ ਨੇ ਮੈਨੂੰ ਇਸ ਲੜਾਈ ਦੀ ਜਿੰਮੇਦਾਰੀ ਦਿੱਤੀ ਅਤੇ ਇਹਦਾ ਸਾਹਮਣਾ ਕਰਨ ਦੇ ਲਈ ਮੈਨੂੰ ਤਾਕਤ ਅਤੇ ਮਦਦ ਦਿੱਤੀ ,ਨਾਲ ਹੀ ਤਾਨੀਆ ਨੇ ਆਪਦੀ ਪੋਸਟ ਦੇ ਅਖੀਰ ਦੇ ਵਿੱਚ ਕਿਹਾ ਕਿ ਯਾਤਰਾ ਅਜੇ ਖਤਮ ਨਹੀਂ ਹੋਈ। ਇਸ ਮੁਸ਼ਕਿਲ ਸਮੇਂ ਪਰਿਵਾਰ ਦੇ ਨਾਲ ਖੜੇ ਰਹੇ ਨੇ ਵੇਲੇ ਹਰ ਇੱਕ ਦਾ ਧੰਨਵਾਦ ,ਸਭ ਦੀ ਚੰਗੀ ਸਿਹਤ ਪਿਆਰ ਅਤੇ ਸ਼ੁਭ ਇੱਛਾਵਾਂ ਦੀ ਕਾਮਨਾ ਕਰਦੀ ਹਾਂ ,ਇਹ ਤਿਉਹਾਰ ਦਾ ਮੌਸਮ ਹੈ ਸਾਰਿਆਂ ਦੀ ਜੀਵਨ ਦੇ ਵਿੱਚ ਰੋਸ਼ਨੀ ਲਿਆਵੇ।

Spread the love

Leave a Reply

Your email address will not be published. Required fields are marked *