ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦੇ ਚਲਦੇ ਲਾਹੌਰ ਸਪੀਤੀ ਜਿਲ੍ੇ ਦੇ ਗੋਂਦਲਾ ਤੇ ਕਹਿਲੋਂਗ ਚ 20 ਬਰਫ ਪੈ ਚੁੱਕੀ ਹੈ ਜਿਹੜੀ ਹੁਣ ਤੱਕ ਪੰਜ ਮੀਟਰ ਤੱਕ ਦੀ ਅੰਕੀ ਗਈ ਹੈ ਨਾਲ ਹੀ ਕਈ ਥਾਂ ਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਉਥੇ ਹੀ ਦੂਜੇ ਪਾਸੇ ਕਸ਼ਮੀਰ ਚ ਵੀ ਮੀਂਹ ਕਾਰਨ ਪਾਰਾ ਡਿੱਗ ਚੁੱਕਿਆ ਹੈ ਇਸ ਦੇ ਨਾਲ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 12 ਜਿਲਿਆਂ ਦੇ ਲਈ ਯੈਲੋ ਲਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਹਿਮਾਚਲ ਜੰਮੂ ਦਾ ਅਸਰ ਪੰਜਾਬ ਚ ਵੀ ਤਾਪਮਾਨ ਗਿਰ ਚੁੱਕਿਆ ਹੈ।
ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਦੂਜੇ ਦਿਨ ਵੀ ਬਰਫ਼ਬਾਰੀ ਹੋਈ, ਜਿਸ ਨਾਲ ਤਾਪਮਾਨ ਹੋਰ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੋਂਧਲਾ ਤੇ ਕੇਲੌਂਗ ਵਿੱਚ ਲੜੀਵਾਰ ਪੰਜ ਸੈਂਟੀਮੀਟਰ ਅਤੇ ਚਾਰ ਸੈਂਟੀਮੀਟਰ ਬਰਫ਼ਬਾਰੀ ਪਈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ ਅਤੇ ਐਤਵਾਰ ਸ਼ਾਮ ਤੋਂ ਗੁਲੇਰ ਵਿੱਚ 42 ਮਿਲੀਮੀਟਰ ਮੀਂਹ ਪਿਆ। ਉਪਰੰਤ ਨਗਰੋਟਾ ਸੁਰੀਆਂ ਵਿੱਚ 38.4, ਭਰਵਾਈਂ ਵਿੱਚ 37, ਡੇਰਾ ਗੋਪੀਪੁਰ ਵਿੱਚ 35, ਪੱਛਾੜ ਵਿੱਚ 34.2, ਅਗਹਰ ਵਿੱਚ 32.8, ਨਾਦੌਨ ’ਚ 28 ਮਿਲੀਮੀਟਰ ਅਤੇ ਮੁਰਾਰੀ ਦੇਵੀ ਵਿੱਚ 27 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜੋਤ, ਮੁਰਾਰੀ ਦੇਵੀ, ਸੁੰਦਰਨਗਰ, ਭੁੰਤਰ, ਕਾਂਗੜਾ, ਪਾਲਮਪੁਰ ਅਤੇ ਸ਼ਿਮਲਾ ਵਿਚ ਗਰਜ ਦੇ ਨਾਲ ਬਾਰਿਸ਼ ਹੋਈ ਜਦਕਿ ਹਮੀਰਪੁਰ, ਨਾਰਕੰਡਾ, ਕੁਫਰੀ, ਬਜੌਰਾ, ਰਿਕਾਂਗਪੀਓ, ਤਾਬੋ ਅਤੇ ਕੋਟਖਾਈ ਵਿੱਚ 41 ਤੋਂ 57 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।
ਸ਼ਿਮਲਾ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਮਜ਼ਬੂਤ ਸਰਗਰਮ ਪੱਛਮੀ ਗੜਬੜੀ ਸੂਬੇ ਨੂੰ ਪ੍ਰਭਾਵਿਤ ਕਰੇਗੀ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਲਾਹੌਲ ਤੇ ਸਪਿਤੀ ਵਿੱਚ ਬਰਫ਼ਬਾਰੀ ਹੋ ਸਕਦੀ ਹੈ।
ਕਸ਼ਮੀਰ ਵਿੱਚ ਬਰਫ਼ਬਾਰੀ ਤੇ ਮੀਂਹ ਕਾਰਨ ਪਾਰਾ ਡਿੱਗਿਆ
ਕਸ਼ਮੀਰ ਦੇ ਉੱਪਰੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਅੱਜ ਵਾਦੀ ਵਿੱਚ ਦਿਨ ਦੇ ਤਾਪਮਾਨ ’ਚ ਭਾਰੀ ਨਿਘਾਰ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਸਿੰਥਨ ਟੌਪ, ਗੁਲਮਰਗ ਦੇ ਅਫ਼ਰਵਤ, ਜ਼ੋਜਿਲਾ ਪਾਸ, ਕੁਪਵਾੜਾ ਦੇ ਬੰਗਸ, ਗੁਰੇਜ਼ ਵਾਦੀ ਦੇ ਰਾਜ਼ਦਾਨ ਪਾਸ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਸ਼ਹਿਰ ਸਣੇ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਅੱਜ ਵਾਦੀ ਵਿੱਚ ਦਿਨ ਦਾ ਤਾਪਮਾਨ ਲਗਪਗ 10 ਡਿਗਰੀ ਤੱਕ ਡਿੱਗਆ। ਮੌਸਮ ਵਿਭਾਗ ਨੇ ਵਾਦੀ ਵਿੱਚ ਅਗਲੇ 24 ਘੰਟਿਆਂ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

#Snowfall #HimachalPradesh #Kashmir #PunjabWeather #Rain #newstokri