ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ 16 ਅਕਤੂਬਰ ਦੁਪਹਿਰ ਗ੍ਰਿਫਤਾਰੀ ਦੇ ਮਗਰੋਂ ਉਹਨਾਂ ਦੇ ਘਰ ਚੰਡੀਗੜ੍ਹ ਦੇ ਸੈਕਟਰ 40 ਦੇ ਵਿੱਚ ਸੀਬੀਆਈ ਦੇ ਵੱਲੋਂ ਤਲਾਸ਼ੇ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਕਰੋੜਾਂ ਰੁਪਏ ਨਕਦੀ ਅਤੇ ਲਗਜ਼ਰੀ ਗਹਿਣੇ ਕਾਰਾਂ ਘੜੀਆਂ ਵਰਗੀਆਂ ਚੀਜ਼ਾਂ ਮਿਲੀਆਂ ਤਾਂ ਰਾਤ ਦੇ ਸਮੇਂ ਦੇ ਦੌਰਾਨ ਵੀ ਸੀਬੀਆਈ ਦੀ ਤਲਾਸ਼ੀ ਜਾਰੀ ਰਹੀ।

ਹਰਚਰਨ ਸਿੰਘ ਭੁੱਲਰ ਦੇ ਘਰ ਵਿੱਚੋਂ ਸੀਬੀਆਈ ਦੇ ਜਾਰੀ ਕੀਤੇ ਬਿਆਨ ਅਨੁਸਾਰਪ ਕਰੋੜ ਕੈਸ਼ 20 ਤੋਂ ਜਿਆਦਾ ਲਗਜ਼ਰੀ ਘੜੀਆਂ ਇੰਪੋਰਟਡ ਸ਼ਰਾਬ ਡੇਢ ਕਿਲੋ ਗਹਿਣੇ ਦੋ ਲਫਜ਼ਰੀ ਗੱਡੀਆਂ ਸੀਬੀਆਈ ਨੂੰ ਮਿਲੀਆਂ ਹਨ ਇਹ ਸੀਬੀਆਈ ਦੀ ਰੇਡ ਰਾਤ ਦੇ ਸਮੇਂ ਦੇ ਦੌਰਾਨ ਵੀ ਜਾਰੀ ਰਹੀ ਜਦੋਂ ਕਿ ਤਕਰੀਬਨ ਢਾਈ ਵਜੇ ਦੇ ਕਰੀਬ ਸੀਬੀਆਈ ਦੇ ਟੀਮ ਦੇ ਵੱਲੋਂ ਵੀਡੀਓਗ੍ਰਾਫੀ ਕਰਦੇ ਹੋਏ ਪਰਿਵਾਰ ਦੇ ਨਾਲ ਸਬੰਧਿਤ ਤਿੰਨ ਗੱਡੀਆਂ ਵੀ ਚੈੱਕ ਕੀਤੀਆਂ ਗਈਆਂ । ਸੀਬੀ ਦੀ ਟੀਮ ਪੂਰੀ ਤਲਾਸ਼ੀ ਅਭਿਆਨ ਦੇ ਦੌਰਾਨ ਵੀਡੀਓਗ੍ਰਾਫੀ ਵੀ ਕਰਦੀ ਹੋਈ ਨਜ਼ਰ ਆਈ।

ਸੀਬੀਆਈ ਦੇ ਵੱਲੋਂ ਜਿਹੜੇ ਬੈਂਕ ਮੁਲਾਜ਼ਮ ਪੈਸੇ ਗਿਣਨ ਵਾਲੀ ਮਸ਼ੀਨ ਦੇ ਨਾਲ ਬੁਲਾਏ ਗਏ ਸੀ ਉਹਨਾਂ ਨੂੰ ਸਾਢੇ ਵਜੇ ਦੇ ਕਰੀਬ ਵਾਪਸ ਭੇਜ ਦਿੱਤਾ ਗਿਆ ਭਾਰਤ ਰਾਸ਼ੀ ਅਭਿਆਨ ਜਾਰੀ ਰਿਹਾ। ਸੀਬੀਆਈ ਦੇ ਵੱਲੋਂ 17 ਅਕਤੂਬਰ ਨੂੰ ਹਰਚਰਨ ਭੁੱਲਰ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੀ ਗੱਲ ਆਖੀ ਗਈ ਹੈ।
ਸੀਬੀਆਈ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਵਪਾਰੀ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੇ ਕੇਸ ਸਬੰਧਤ ਫਾਇਦਾ ਦੇਣ ਦੇ ਲਈ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਵੱਲੋਂ ਸੇਵਾ ਪਾਣੀ ਕਹਿ ਕੇ ਰਿਸ਼ਵਤ ਮੰਗੀ ਗਈ ਸੀ ਜਿਸ ਦੇ ਤਹਿਤ ਵਪਾਰੀ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਅਤੇ ਰੰਗੇ ਹੱਥੀ ਡੀਆਈਜੀ ਹਰਚੰਦ ਸਿੰਘ ਭੁੱਲਰ ਅਤੇ ਉਨਾਂ ਦੇ ਇੱਕ ਵਿਚੋਲੀਏ ਕਿਸਨੂ ਨੂੰ ਗ੍ਰਿਫਤਾਰ ਕੀਤਾ ਗਿਆ