ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੇ ਗ੍ਰਹਿ ਵਿਭਾਗ ਦੇ ਵੱਲੋਂ ਸਸਪੈਂਡ ਕਰਦੇ ਹੋਏ ਇਸ ਐਫਆਈਆਰ ਦਾ ਵੀ ਜ਼ਿਕਰ ਸਸਪੈਂਸ਼ਨ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਤਹਿਤ ਹਰਚਰਨ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ।
ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ 5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਦੇ ਘਰ ਕੀਤੀ ਗਈ ਸਰਚ ਦੇ ਵਿੱਚ ਕਰੋੜਾਂ ਰੁਪਏ ਮਿਲੇ ਤਾਂ ਨਾਲ ਹੀ ਕਈ ਲਗਜ਼ਰੀ ਸਮਾਨ ਵੀ ਸੀਬੀਆਈ ਨੂੰ ਮਿਲਿਆ ਜਿਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਅਤੇ ਉਹਨਾਂ ਦੇ ਵਿਚੋਲੀਏ ਕਿਸਨੂੰ ਨੂੰ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ 14 ਦਿਨ ਦੇ ਨਿਆਇਕ ਹਿਰਾਸਤ ਭੁੱਲਰ ਨੂੰ ਭੇਜਿਆ ਗਿਆ ਹੈ
