ਅਕਾਲੀ ਦਲ ਚ ਲੰਬਾ ਸਮਾਂ ਰਹੇ ਜਗਦੀਪ ਚੀਮਾ ਜਿੰਨਾ ਦਾ ਪਰਿਵਾਰ ਅਕਾਲੀ ਦਲ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਅਤੇ ਉਹਨਾਂ ਦੇ ਪਿਤਾ ਅਤੇ ਦਾਦਾ ਜੀ ਵੀ ਅਕਾਲੀ ਦਲ ਦੀ ਪੰਥਕ ਸਿਆਸਤ ਦਾ ਹਿੱਸਾ ਰਹੇ। ਪਰ ਜਗਦੀਪ ਚੀਮਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸੁਖਬੀਰ ਬਾਦਲ ਨੂੰ ਅਸਤੀਫਾ ਭੇਜਿਆ ਤਾਂ ਪਾਰਟੀ ਨੇ ਉਹਨਾਂ ਨੂੰ ਕੱਢਣ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਭਾਜਪਾ ਦਾ ਸਾਥ ਚੁਣ ਲਿਆ ਹੈ।ਜਿਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸੀਐਮ ਹਰਿਆਣਾ ਨਾਯਾਬ ਸੈਣੀ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਸਨ।
ਅਕਾਲੀ ਦਲ ਛੱਡ ਕੇ ਆਏ ਸਾਬਕਾ ਮਂਤਰੀ ਦੇ ਮੁੰਡੇ ਜਗਦੀਪ ਚੀਮਾ ਨੇ ਭਾਜਪਾ ਦਾ ਕਮਲ ਫੜਿਆ