Killed husband for lover ਆਸ਼ਕ ਦੇ ਪਿਆਰ ਚ ਅੰਨੀ ਇੱਕ ਮਹਿਲਾ ਨੇ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਪੂਰੇ ਖੇਤਰ ਦੇ ਵਿੱਚ ਸਹਿਮ ਦਾ ਮਾਹੌਲ ਹੈ।
ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ 38 ਸਾਲਾ ਅਨੰਦ ਕੁਮਾਰ ਮੰਡਲ ਸੀ ।ਮ੍ਰਿਤਕ ਦੇ ਭਰਾ ਪੰਕਜ ਮੰਡਲ ਨੇ ਆਰੋਪ ਲਾਇਆ ਕਿ ਆਨੰਦ ਦੀ ਪਤਨੀ ਰੇਸ਼ਮਾ ਅਤੇ ਉਸਦੇ ਆਸ਼ਿਕ ਜੇਸੀਬੀ ਚਾਲਕ ਆਨੰਦ ਕੁਮਾਰ ਨੇ ਮਿਲ ਕੇ ਕਤਲ ਦੀ ਸਾਜਿਸ਼ ਰਚੀ ਹੈ।
ਉਹਨਾਂ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਪਿੰਡ ਦੇ ਇੱਕ ਬੱਚੇ ਨੇ ਨੀੰਬੂ ਤੋੜਨ ਦੇ ਲਈ ਘਰ ਗਿਆ ,ਤਾਂ ਉਸਨੇ ਆਨੰਦ ਨੂੰ ਬਰਾਂਡੇ ਦੇ ਵਿੱਚ ਫੰਦੇ ਨਾਲ ਲਟਕਿਆ ਦੇਖਿਆ ਘਰ ਦੇ ਵਿੱਚ ਕੋਈ ਨਹੀਂ ਸੀ। ਰੌਲਾ ਪਾਉਣ ਤੇ ਪਿੰਡ ਵਾਲੇ ਇਕੱਠੇ ਹੋਏ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਆਨੰਦ ਦਾ ਵਿਆਹ 2012 ਦੇ ਵਿੱਚ ਰੋਪੋਲੀ ਥਾਣਾ ਖੇਤਰ ਬਿਰੋਲੀ ਨਿਵਾਸੀ ਕਾਰੇਲਾਲ ਰਾਏ ਦੀ ਕੁੜੀ ਰੇਸ਼ਮਾ ਦੇਵੀ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਕਰੀਬ 12 ਸਾਲ ਤੱਕ ਦੋਨਾਂ ਦੀ ਜ਼ਿੰਦਗੀ ਠੀਕ ਰਹੀ ਅਤੇ ਇੱਕ ਬੇਟਾ ਬੇਟੀ ਨੂੰ ਜਨਮ ਵੀ ਦਿੱਤਾ।।
ਕਰੀਬ ਇੱਕ ਸਾਲ ਪਹਿਲਾਂ ਰੇਸ਼ਮਾ ਦਾ ਜੇਸੀਬੀ ਚਾਲਕ ਅਨੰਦ ਕੁਮਾਰ ਦੇ ਜੀਜਾ ਸਾਲੀ ਦਾ ਰਿਸ਼ਤਾ ਕਾਇਮ ਹੋ ਗਿਆ ਦੋਨਾਂ ਦੇ ਵਿੱਚ ਕਰੀਬੀਆਂ ਵੱਧਦੀਆਂ ਗਈਆਂ ਅਤੇ ਹੌਲੀ ਹੌਲੀ ਇਹ ਨਜਾਇਜ਼ ਸੰਬੰਧਾਂ ਦਾ ਰੂਪ ਲੈ ਗਈ ।ਜਿਸ ਤੋਂ ਬਾਅਦ ਕੀ ਆਨੰਦ ਨੂੰ ਪਤਨੀ ਦੀ ਚੱਲਦੀ ਪ੍ਰੇਮ ਕਹਾਣੀ ਬਾਰੇ ਪਤਾ ਲੱਗਿਆ ਤਾਂ ਉਹ ਇਸ ਨੂੰ ਲੈ ਕੇ ਅਕਸਰ ਇਤਰਾਜ ਜਿਤਾਉਂਦਾ ਸੀ ।ਜਿਹਦੇ ਵਿੱਚ ਘਰ ਦੇ ਹਾਲਾਤ ਝਗੜੇ ਵਰਗੇ ਰਹਿਣ ਲੱਗ ਗਏ ਇਸ ਤੋਂ ਬਾਅਦ ਪੰਚਾਇਤ ਦੇ ਕੋਲੇ ਵੀ ਮਸਲਾ ਕਈ ਵਾਰ ਸੁਲਝਾਉਣ ਦੇ ਲਈ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਰੇਸ਼ਮਾ ਆਪਦੇ ਆਸ਼ਿਕ ਦੇ ਨਾਲ ਰਹਿਣਾ ਸ਼ੁਰੂ ਕਰਨ ਲੱਗ ਗਈ।
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਆਰੋਪ ਹੈ ਕਿ ਸੋਮਵਾਰ ਰਾਤ ਨੂੰ ਦੋਨਾਂ ਨੇ ਮਿਲ ਕੇ ਆਨੰਦ ਦਾ ਕਤਲ ਕਰ ਦਿੱਤਾ ਅਤੇ ਲਾਸ਼ ਬਰਾਂਡੇ ਦੇ ਵਿੱਚ ਫੰਦੇ ਦੇ ਨਾਲ ਲਟਕਾ ਦਿੱਤੀ ਤਾਂ ਕਿ ਇਹ ਇੱਕ ਆਤਮਹੱਤਿਆ ਦਾ ਮਾਮਲਾ ਲੱਗੇ ਉਸ ਤੋਂ ਬਾਅਦ ਦੋਨੇ ਆਰੋਪੀ ਘਰ ਤੋਂ ਫਰਾਰ ਨੇ ਅਤੇ ਖੇਤਰ ਥਾਣਾ ਗਿਆਨ ਰੰਜਨ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗੇਲੀ ਜਾਂ ਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਪੂਰਾ ਮਾਮਲਾ ਬਿਹਾਰ ਦੇ ਪੂਰਨੀਆਂ ਜ਼ਿਲ੍ਹੇ ਦੇ ਕਸਬਾ ਪਰਖੰਡ ਦੇ ਸਬਦਲਪੁਰ ਪਿੰਡ ਦਾ ਹੈ ।
