ਇੱਕ ਪਤਨੀ ਨੇ ਪੈਸਿਆਂ ਦੇ ਲਾਲਚ ਦੇ ਵਿੱਚ ਕਾਗਜ਼ਾਂ ਦੇ ਵਿੱਚ ਪਤੀ ਨੂੰ ਮਰਿਆ ਘੋਸ਼ਿਤ ਕਰਕੇ 25 ਲੱਖ ਰੁਪਏ ਬੀਮਾ ਕੰਪਨੀ ਨੂੰ ਚੂਨਾ ਲਾ ਦਿੱਤਾ।ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਇੱਕ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬੀਮਾ ਕੰਪਨੀ ਦੇ ਨਾਲ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਪਤੀ ਨੂੰ ਮਰਿਆ ਹੋਇਆ ਦਿਖਾ ਕੇ ਬੀਮਾ ਕੰਪਨੀ ਤੋਂ 25 ਲੱਖ ਰੁਪਏ ਪਤਨੀ ਨੇ ਕਲੇਮ ਹਾਸਿਲ ਕਰ ਲਿਆ ।
ਹਜਰਤ ਗੰਜ ਥਾਣਾ ਖੇਤਰ ਦੇ ਵਿੱਚ ਇਸ ਸੰਸਨੀ ਖੇਜ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਤੀ ਨਵੀਂ ਪੋਲਸੀ ਕਰਵਾਉਣ ਦੇ ਲਈ ਦੂਜੀ ਬਰਾਂਚ ਦੇ ਵਿੱਚ ਜਾਂਦਾ ਹੈ। ਕੋਰਟ ਦੇ ਹੁਕਮਾਂ ਤੇ ਪੁਲਿਸ ਨੇ ਮਹਿਲਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਹਜਰਤ ਗੰਜ ਦੇ ਤੇ ਮੌਜੂਦ ਇਨਸ਼ੋਰਂਸ ਕੰਪਨੀ ਦੇ ਜਾਨਕੀ ਪੁਰਮ ਸੈਕਟਰ ਨਿਵਾਸੀ ਰਵੀ ਸ਼ੰਕਰ ਨੇ ਪੰਜ ਦਸੰਬਰ 2012 ਦੇ ਵਿੱਚ 25 ਲੱਖ ਰੁਪਏ ਦੀ ਬੀਮਾ ਪੋਲਿਸੀ ਕਰਵਾਈ ਸੀ ।ਉਹਦੀ ਪਤਨੀ ਕੇਸ਼ ਕੁਮਾਰੀ ਨੇ 9 ਅਪ੍ਰੈਲ 2023 ਨੂੰ ਫਰਜੀ ਡੈਥ ਸਰਟੀਫਿਕੇਟ ਅਤੇ ਹੋਰ ਜਾਲੀ ਕਾਗਜ਼ਾਤ ਜਮਾ ਕਰਕੇ ਪਤੀ ਦੀ ਮੌਤ ਦਾ ਦਾਅਵਾ ਕੀਤਾ ਕੰਪਨੀ ਨੇ ਬਿਨਾਂ ਕਿਸੇ ਸ਼ੱਕ ਦੇ 21 ਅਪ੍ਰੈਲ 2023 ਨੂੰ ਕੇਸ਼ਕੁਮਾਰੀ ਦੇ ਖਾਤੇ ਦੇ ਵਿੱਚ 25 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ।
ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਵੀ ਸ਼ੰਕਰ ਜਿਹੜਾ ਕਿ ਅਸਲ ਜ਼ਿੰਦਗੀ ਦੇ ਵਿੱਚ ਜਿਉਂਦਾ ਸੀ, ਬੰਧਨ ਬੈਂਕ ਦੀ ਬਰਾਂਚ ਦੇ ਵਿੱਚ ਨਵੀਂ ਬੀਮਾ ਪੋਲਿਸੀ ਵਾਸਤੇ ਐਪਲੀਕੇਸ਼ਨ ਦਰਜ ਕਰਵਾਉਂਦਾ ਹੈ ਕੰਪਨੀ ਨੇ ਉਹਨਾਂ ਦੇ ਦਸਤਾਵੇਜਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੇ ਨਾਮ ਤੇ ਪਹਿਲਾਂ ਡੈਥ ਸਰਟੀਫਿਕੇਟ ਦੇ ਜਰੀਏ ਉਹਨੂੰ ਮ੍ਰਿਤਕ ਘੋਸ਼ਿਤ ਕਰਕੇ 25 ਲੱਖ ਰੁਪਏ ਦਾ ਕਲੇਮ ਲਿਆ ਜਾ ਚੁੱਕਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਵੀ ਸ਼ੰਕਰ ਪੂਰੀ ਤਰ੍ਹਾਂ ਦੇ ਨਾਲ ਠੀਕ ਹੈ ,ਤੇ ਜੀਵਤ ਹੈ ਕੰਪਨੀ ਨੇ ਤੁਰੰਤ ਇਹਦੀ ਜਾਂਚ ਸ਼ੁਰੂ ਕੀਤੀ ਅਤੇ ਕੇਸ਼ ਕੁਮਾਰੀ ਵੱਲੋਂ ਜਮਾ ਕੀਤੇ ਗਏ ਸਾਰੇ ਦਸਤਾਵੇਜ ਫਰਜ਼ੀ ਪਾਏ ਗਈ।
ਅਵੀਵਾ ਲਾਈਫ ਇੰਸ਼ੋਰੈਂਸ ਕੰਪਨੀ ਨੇ ਸੀਨੀਅਰ ਐਗਜੀਕਿਊਟਿਵ ਨੇ ਇਸ ਫਰਜ਼ੀ ਵਾਲੇ ਦੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕੀਤੀ ਕੋਰਟ ਦੇ ਹੁਕਮਾਂ ਤੇ ਹਜ਼ਰਤ ਗੰਜ ਪੁਲਿਸ ਨੇ 17 ਅਪ੍ਰੈਲ 2025 ਨੂੰ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਕੇਸ਼ਕੁਮਾਰੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਇਸ ਘੁਟਾਲੇ ਦੇ ਵਿੱਚ ਸ਼ਾਮਿਲ ਬਾਕੀ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਹਜ਼ਰਤ ਗੰਜ ਥਾਣੇ ਦੇ ਪ੍ਰਭਾਰੀ ਨੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਸਖਤ ਸਜ਼ਾ ਦਿਲਵਾਉਣ ਨੂੰ ਲੈ ਕੇ ਠੋਸ ਕਦਮ ਚੱਕੇ ਜਾਣਗੇ। ਬੀਮਾ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਫਰਜ਼ੀ ਵਾਲੇ ਨੂੰ ਰੋਕਣ ਦੇ ਵਾਸਤੇ ਹੁਣ ਦਸਤਾਵੇਜਾਂ ਦੀ ਜਾਂਚ ਨੂੰ ਹੋਰ ਸਖਤ ਕੀਤਾ ਜਾਵੇਗਾ ਰਵੀ ਸ਼ੰਕਰ ਨੇ ਜਿੰਦਾ ਹੋਣ ਦੀ ਜਾਣਕਾਰੀ ਨੇ ਨਾ ਸਿਰਫ ਇਸ ਘੁਟਾਲੇ ਦਾ ਖੁਲਾਸਾ ਕਰਿਆ ਬਲਕਿ ਬੀਮਾ ਕੰਪਨੀਆਂ ਲਈ ਵੀ ਇੱਕ ਸਬਕ ਸਾਬਿਤ ਕੀਤਾ।